Daimler Trucks North America LLC (DTNA) ਨੇ ਅੱਗ ਲੱਗਣ ਦੇ ਵਧੇ ਹੋਏ ਖਤਰੇ ਕਾਰਨ ਹਜ਼ਾਰਾਂ Western Star ਵਾਹਨਾਂ ਨੂੰ ਵਾਪਸ ਬੁਲਾਇਆ ਹੈ।

ਵਾਪਸੀ ਕੁਝ ਖਾਸ 2017-2019 Western Star 4700, 4900, 5700, ਅਤੇ 6900 ਟਰੱਕਾਂ ਨੂੰ ਪ੍ਰਭਾਵਿਤ(affects) ਕਰਦੀ ਹੈ।

ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (NHTSA) ਦੇ ਦਸਤਾਵੇਜ਼ਾਂ(documents) ਦੇ ਅਨੁਸਾਰ, “ਪ੍ਰਭਾਵਿਤ ਟਰੱਕਾਂ ਵਿੱਚ ਇੱਕ ਪਾਵਰ ਸਟੱਡ ਹੁੰਦਾ ਹੈ ਜੋ ਬਲਕਹੈੱਡ ਵਿੱਚੋਂ ਲੰਘਦਾ ਹੈ। ਕੁਝ ਸਥਿਤੀਆਂ ਵਿੱਚ, ਪਾਵਰ ਸਟੱਡ, ਬਲਕਹੈੱਡ ਨਾਲ ਸੰਪਰਕ ਕਰ ਸਕਦਾ ਹੈ ਅਤੇ ਨਤੀਜੇ ਵਜੋਂ ਇੱਕ ਇਲੈਕਟ੍ਰੀਕਲ arc ਬਣ ਸਕਦਾ ਹੈ।”

ਰੀਕਾਲ ਦਸਤਾਵੇਜ਼ਾਂ ਦੇ ਅਨੁਸਾਰ, “ਇਲੈਕਟ੍ਰੀਕਲ ਆਰਕ” ਅੱਗ ਦਾ ਕਾਰਨ ਬਣ ਸਕਦੀ ਹੈ।

ਵਾਪਸ ਬੁਲਾਉਣ ਨਾਲ 7,128 ਵਾਹਨ ਪ੍ਰਭਾਵਿਤ ਹੋਏ ਹਨ।

ਇਹ ਰੀਕਾਲ ਪਿਛਲੇ ਰੀਕਾਲ ਨੰਬਰ 18V-191 ਨੂੰ ਬਦਲ ਦਿੰਦਾ ਹੈ। ਉਸ ਪਿਛਲੀ ਰੀਕਾਲ ਦੇ ਤਹਿਤ ਮੁਆਇਨਾ(inspected) ਕੀਤੇ ਗਏ ਅਤੇ ਪੂਰੇ ਮੰਨੇ ਗਏ ਵਾਹਨ ਅਜੇ ਵੀ ਨਵੀਂ ਰੀਕਾਲ ਦੁਆਰਾ ਪ੍ਰਭਾਵਿਤ(affected) ਹਨ ਅਤੇ ਉਹਨਾਂ ਨੂੰ ਨਵੀਂ ਮੁਰੰਮਤ ਦੀ ਲੋੜ ਪਵੇਗੀ।

ਟਰੱਕ ਮਾਲਕਾਂ ਨੂੰ 9 ਜਨਵਰੀ, 2022 ਤੋਂ ਡਾਕ ਰਾਹੀਂ ਸੂਚਿਤ ਕੀਤਾ ਜਾਵੇਗਾ। ਡੀਲਰ ਪਾਸ-ਥਰੂ ਪਾਵਰ ਸਟੱਡਾਂ ਨੂੰ ਮੁਫ਼ਤ ਵਿੱਚ ਬਦਲ ਦੇਣਗੇ।

ਸਵਾਲਾਂ ਵਾਲੇ ਮਾਲਕ 1-800-547-0712 ‘ਤੇ DTNA ਗਾਹਕ ਸੇਵਾ ਨਾਲ ਸੰਪਰਕ ਕਰ ਸਕਦੇ ਹਨ ਅਤੇ ਰੀਕਾਲ ਨੰਬਰ FL-907 ਦਾ ਹਵਾਲਾ(reference) ਦੇ ਸਕਦੇ ਹਨ।

Leave a Reply

Your email address will not be published. Required fields are marked *