ਅਕਤੂਬਰ ਵਿੱਚ, Brownsville ਪੋਰਟ ਆਫ ਐਂਟਰੀ 'ਤੇ ਲਗਭਗ $49 ਮਿਲੀਅਨ ਦੀ ਕੀਮਤ ਦੀ ਮੇਥਾਮਫੇਟਾਮਾਈਨ(methamphetamine) ਵੀ ਜ਼ਬਤ ਕੀਤੀ ਗਈ ਸੀ।

ਯੂਨਾਈਟਿਡ ਸਟੇਟ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਪਿਛਲੇ ਹਫ਼ਤੇ 75 ਕੇਂਦਰੀ ਅਮਰੀਕੀ ਅਤੇ ਮੈਕਸੀਕਨ ਨਾਗਰਿਕ ਫਾਲਫੁਰਿਆਸ(Falfurrias) ਬਾਰਡਰ ਪੈਟਰੋਲ ਸਟੇਸ਼ਨ ‘ਤੇ ਇੱਕ ਫਰਿੱਜ ਵਾਲੇ ਟਰੈਕਟਰ ਟ੍ਰੇਲਰ ਵਿੱਚ ਪਾਏ ਸਨ।

ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਜਦੋਂ ਬਾਰਡਰ ਏਜੰਟ ਟਰੈਕਟਰ ਟ੍ਰੇਲਰ ਦੇ ਡਰਾਈਵਰ ਤੋਂ ਉਸਦੀ ਨਾਗਰਿਕਤਾ(citizenship status) ਬਾਰੇ ਪੁੱਛ-ਗਿੱਛ ਕਰ ਰਹੇ ਸਨ ਤਾਂ canine ਯੂਨਿਟ alert ਹੋ ਗਿਆ, ਏਜੰਟਾਂ ਨੇ ਅਗਲੇਰੀ(further) ਜਾਂਚ ਲਈ ਵਾਹਨ ਨੂੰ ਹਿਲਾਉਣ ਲਈ ਕਿਹਾ। ਜਦੋਂ ਕੁੱਤਿਆਂ ਨੇ ਵਾਹਨ ‘ਤੇ ਦੁਬਾਰਾ ਪ੍ਰਤੀਕਿਰਿਆ(reaction) ਦਿੱਤੀ, ਤਾਂ ਸਰਹੱਦੀ patrol ਅਧਿਕਾਰੀਆਂ ਨੇ “75 ਕੰਬਦੇ(shivering) ਪ੍ਰਵਾਸੀ(migrants) ਨਿੱਘੇ(warm) ਰਹਿਣ ਦੀ ਕੋਸ਼ਿਸ਼ ਕਰਦੇ ਹੋਏ” ਪਾਏ।

ਟਰੱਕ ਦਾ ਅੰਦਰਲਾ ਹਿੱਸਾ, ਜਿਸ ਵਿੱਚ ਆਟੇ(flour) ਦੇ ਪੈਲੇਟ ਵੀ ਸਨ, 58 ਡਿਗਰੀ ਫਾਰਨਹੀਟ temperature ਤੇ ਸੀ ਅਤੇ ਬਾਹਰੋਂ ਬੰਦ ਸੀ। CBP ਦੇ ਅਨੁਸਾਰ, ਡਰਾਈਵਰ ਅਤੇ ਤਸਕਰੀ(smuggled) ਕੀਤੇ ਗਏ ਸਾਰੇ ਵਿਅਕਤੀਆਂ ਨੂੰ ਹਿਰਾਸਤ(custody) ਵਿੱਚ ਲਿਆ ਗਿਆ ਸੀ ਅਤੇ ਡਾਕਟਰੀ ਪ੍ਰੀਖਿਆਵਾਂ(exams) ਦਿੱਤੀਆਂ ਗਈਆਂ ਸਨ, ਪਰ ਇਸ ਤੋਂ ਇਲਾਵਾ ਕਿਸੇ ਡਾਕਟਰੀ ਦੇਖਭਾਲ ਦੀ ਲੋੜ ਨਹੀਂ ਸੀ।

ਅਕਤੂਬਰ ਵਿੱਚ, ਸੀਬੀਪੀ ਨੇ ਲੱਖਾਂ ਡਾਲਰਾਂ ਦੇ ਇੱਕ ਡਰੱਗ ਜ਼ਬਤ ਦੀ ਵੀ ਰਿਪੋਰਟ ਕੀਤੀ ਸੀ।

ਏਜੰਸੀ ਨੇ ਕਿਹਾ ਕਿ ਸਰਹੱਦੀ ਏਜੰਟਾਂ ਨੇ 48,898,072 ਡਾਲਰ ਦੀ ਕੀਮਤ ਦਾ ਅਨੁਮਾਨਿਤ methamphetamine ਜ਼ਬਤ ਕੀਤਾ। ਇਹ ਨਸ਼ੀਲੇ ਪਦਾਰਥ 22 ਅਕਤੂਬਰ ਨੂੰ Brownsville ਦੇ ਵੈਟਰਨਜ਼(Veterans) ਇੰਟਰਨੈਸ਼ਨਲ ਬ੍ਰਿਜ ਤੋਂ ਜ਼ਬਤ ਕੀਤੇ ਗਏ ਸਨ।

CBP ਦੀ ਇੱਕ ਪ੍ਰੈਸ ਰਿਲੀਜ਼ ਵਿੱਚ, Brownsville Port Director, Tater Ortiz ਨੇ ਸਰਹੱਦੀ ਗਾਰਡਾਂ ਦੀ ਸਮਝਦਾਰੀ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਨੇ ਪਾਬੰਦੀਸ਼ੁਦਾ ਚੀਜ਼ ਦਾ ਪਤਾ ਲਗਾਇਆ, ਜੋ ਕਿ 1997 ਦੇ ਇੱਕ Freightliner ਟਰੱਕ ਵਿੱਚ ਪਾਇਆ ਗਿਆ ਸੀ ਜਿਸ ਨੂੰ additional security measures ਲਈ ਫਲੈਗ ਕੀਤਾ ਗਿਆ ਸੀ।

“ਇਹ ਮਹੱਤਵਪੂਰਨ ਜ਼ਬਤ(seizure) ਹੋਰ ਚੌਕਸ ਰਹਿਣ ਦੀ ਮਹੱਤਤਾ(importance) ਨੂੰ ਦਰਸਾਉਂਦਾ ਹੈ ਅਤੇ ਸਾਡੇ CBP ਅਫਸਰਾਂ ਨੇ ਇਹਨਾਂ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਸਾਡੇ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਪਣੇ ਤਜ਼ਰਬੇ ਅਤੇ ਲਾਗੂ ਕਰਨ ਵਾਲੇ ਉਪਲਬਧ ਸਾਧਨਾਂ ਦੀ ਵਰਤੋਂ ਕੀਤੀ,” ਔਰਟੀਜ਼(Ortiz) ਨੇ ਕਿਹਾ।

CBP ਅਧਿਕਾਰੀਆਂ ਨੇ ਵਾਹਨ ਦੇ ਇੱਕ 60 ਸਾਲਾ ਮੈਕਸੀਕਨ ਡਰਾਈਵਰ ਨੂੰ ਗ੍ਰਿਫਤਾਰ ਕੀਤਾ, ਅਤੇ ਉਸਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੀ ਇੱਕ ਡਿਵੀਜ਼ਨ, ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਦੀ ਹਿਰਾਸਤ ਵਿੱਚ transfer ਕਰ ਦਿੱਤਾ। CBP ਦੇ ਅਨੁਸਾਰ, ਗੈਰ-ਕਾਨੂੰਨੀ stash ਦਾ ਭਾਰ ਲਗਭਗ 2,445 ਪੌਂਡ ਸੀ ਅਤੇ ਸ਼ੱਕੀ(suspect) ਇਸਨੂੰ 62 ਪਲਾਸਟਿਕ ਦੀਆਂ buckets ਵਿੱਚ ਲਿਜਾ ਰਿਹਾ ਸੀ।

CBP ਦੇ ਅੰਕੜਿਆਂ ਦੇ ਅਨੁਸਾਰ, ਸਾਲ 2021 ਵਿੱਚ ਸਰਹੱਦੀ patrol ਏਜੰਟਾਂ ਦੁਆਰਾ ਗੈਰ-ਕਾਨੂੰਨੀ migrants ਦੇ ਵਿਰੁੱਧ 1.67 ਮਿਲੀਅਨ enforcement ਕਾਰਵਾਈਆਂ ਹੋਈਆਂ, ਜੋ ਕਿ ਸਾਲ 2020 ਵਿੱਚ 405,036 ਸੀ।

ਬਾਰਡਰ ਏਜੰਟਾਂ ਨੇ ਸਾਲ 2021 ਵਿੱਚ 190,861 ਪੌਂਡ ਮੈਥਾਮਫੇਟਾਮਾਈਨ ਜ਼ਬਤ ਕੀਤੀ, ਜਦੋਂ ਕਿ ਸਾਲ 2020 ਵਿੱਚ 177,684 ਪੌਂਡ ਅਤੇ ਸਾਲ 2019 ਵਿੱਚ 141,970 ਪੌਂਡ ਸੀ।

Leave a Reply

Your email address will not be published. Required fields are marked *