ਡੀਜਲ ਟਰੱਕ ਦੇ ਇੰਜਣ ਵਿਚ ਆਉਣ ਵਾਲਿਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰੀਏ?

ਜੇ ਤੁਹਾਡੇ ਡੀਜਲ ਟਰੱਕ ਇੰਜਣ ਵਿਚ ਕੋਈ ਖਰਾਬੀ ਆ ਗਈ ਹੈ ਤਾਂ ਉਸ ਨੂੰ ਨੇੜੇ ਦੀ ਦੁਕਾਨ ਜਾਂ ਸੜਕ ਦੇ ਇੱਕ ਕਿਨਾਰੇ ਲਿਜਾਣ ਲਈ ਤੁਸੀ ਸੌਖੇ ਤਰੀਕੇ ਵਰਤ ਸਕਦੇ ਹੋ|

ਟਰੱਕ ਮਾਲਕ ਵਜੋਂ, ਤਹਾਨੂੰ ਟਰੱਕ ਦੇ ਇੰਜਣ ਵਿਚ ਆਉਂਦੀਆਂ ਛੋਟੀਆਂ-ਛੋਟੀਆਂ ਮੁਸ਼ਕਿਲਾਂ ਦਾ ਹੱਲ ਪਤਾ ਹੋਣਾ ਜਰੂਰੀ ਹੈ| ਇਹ ਜਾਣਕਾਰੀ ਤੁਹਾਡੇ ਮੁਰੰਮਤ ਤੇ ਹੋਣ ਵਾਲੇ ਖਰਚੇ ਨੂੰ ਘਟਾ ਸਕਦੀ ਹੈ|

ਕਈ ਵਾਰ ਇੰਜਣ ਨੂੰ ਸਹੀ ਕਰਨ ਲਈ, ਸਿਰਫ ਫਿਲਟਰ ਜਾਂ ਬੈਟਰੀ ਕਨੈਕਸ਼ਨ ਬਦਲਣ ਦੀ ਹੀ ਜਰੂਰਤ ਪੈਂਦੀ ਹੈ| ਹਾਲਾਂਕਿ, ਕਈ ਨਵੇਂ ਡੀਜਲ ਇੰਜਣਾਂ ਵਿੱਚ ਕੰਪਿਊਟਰ ਤਕਨੀਕ ਆਉਣ ਨਾਲ ਕਈ ਵਾਰ ਛੋਟੀ-ਮੋਟੀ ਮੁਰੰਮਤ ਕਰਨੀ ਵੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਅਤੇ ਤਹਾਨੂੰ ਮੁਰੰਮਤ ਲਈ ਖਾਸ ਮੈਕੇਨਿਕ ਨਾਲ ਰਾਬਤਾ ਕਾਇਮ ਕਰਨਾ ਪੈ ਸਕਦਾ ਹੈ|

ਡੀਜਲ ਇੰਜਣ ਦੀਆਂ ਕੁਝ ਆਮ ਮੁਸ਼ਕਿਲਾਂ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ :-

ਜੇਕਰ ਇੰਜਣ ਓਵਰਲੋਡ ਕਰਕੇ ਗਰਮ ਹੋ ਗਿਆ ਹੋਵੇ:-

ਰੇਡ ਵੱਲ ਜਾਂਦੀ ਹਵਾ ਨੂੰ ਜਾਂਚੋ| ਸਰਦੀਆਂ ਵਿੱਚ ਬਰਫ ਅਤੇ ਗਰਮੀ ਵਿੱਚ ਮਿੱਟੀ ਨਾਲ ਇਹ ਬੰਦ ਹੋ ਸਕਦੀ ਹੈ|

ਇਹ ਚੈੱਕ ਕਰੋ ਕਿ ਸਾਰੇ ਐਕਸਲ ਘੁੰਮ ਰਹੇ ਹਨ ਜਾਂ ਨਹੀਂ? ਇਹ ਵੀ ਦੇਖੋ ਕਿ ਕੀਤੇ ਕੋਈ ਟਾਇਰ ਘਸੀਟਿਆ ਤਾਂ ਨਹੀਂ ਜਾ ਰਿਹਾ|

ਇੰਜਣ ਦੇ ਪੱਖੇ ਅਤੇ ਬੈਲਟਾਂ ਚੰਗੀ ਤਰ੍ਹਾਂ ਨਾਲ ਜਾਂਚ ਕਰੋ|

ਗਰਮੀ ਦੇ ਮੌਸਮ ਵਿੱਚ ਚੜ੍ਹਾਈ ਕਰਦੇ ਸਮੇ ਏ.ਸੀ. ਨੂੰ ਬੰਦ ਕਰ ਦਿਓ, ਇਸ ਤਰ੍ਹਾਂ ਕਰਨ ਨਾਲ ਇੰਜਣ ਜ਼ਿਆਦਾ ਗਰਮ ਨਹੀਂ ਰਹੇਗਾ|

ਤੇਲ ਅਤੇ ਕੂਲੈਂਟ ਲੈਵਲ ਦੀ ਜਾਂਚ ਕਰ ਲਓ|

ਜੇਕਰ ਡੀਜਲ ਇੰਜਣ ਸਟਾਰਟ ਕਰਦੇ ਸਮੇ ਮੁਸ਼ਕਿਲ ਆਉਂਦੀ ਹੈ:-

ਤੇਲ ਦੀ ਸਪਲਾਈ ਨੂੰ ਚੈੱਕ ਕਰੋ| ਜੇ ਲੋੜ ਹੈ ਤਾਂ ਤੇਲ ਫਿਲਟਰ ਨੂੰ ਬਦਲ ਦਿਓ, ਕਿਉਕਿ ਉਹ ਬਲਾਕ ਹੋ ਸਕਦੇ ਹਨ|

ਬੈਟਰੀ ਅਤੇ ਸਟਾਰਟਰ ਨਾਲ ਲੱਗੇ ਕੈਨੇਕਸਨਾਂ ਨੂੰ ਚੈੱਕ ਕਰੋ ਕਿ ਕੀਤੇ ਉਹ ਢਿੱਲੇ ਤਾਂ ਨਹੀਂ ਹਨ

ਸਟਾਰਟਰ ਮੋਟਰ ਦੀ ਜਾਂਚ ਕਰ ਲਓ|

ਤੇਲ ਪੰਪ ਨੂੰ ਚੈੱਕ ਕਰ ਲਓ

ਹਵਾ ਦੇ ਫਿਲਟਰਾਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ, ਜੇਕਰ ਜਰੂਰਤ ਹੈ ਤਾਂ ਇਹਨਾਂ ਨੂੰ ਬਦਲ ਦਿਓ|

ਇੱਕ ਚੰਗੇ ਮਕੈਨਿਕ ਦੀ ਦੁਕਾਨ ਤੋਂ ਇੰਜੇਕਸ਼ਨ ਅਤੇ ECM ਦੀ ਜਾਂਚ ਕਰਵਾਓ|

ਜੇਕਰ ਟਰੱਕ ਲੋੜ ਤੋਂ ਜ਼ਿਆਦਾ ਧੂੰਆਂ ਮਾਰ ਰਿਹਾ ਹੈ:-

ਇੰਜਣ ਜੇਕਰ ਜ਼ਿਆਦਾ ਧੂੰਆਂ ਮਾਰਦਾ ਹੈ ਤਾਂ ਇਹ ਇੱਕ ਵੱਡੀ ਮੁਸ਼ਕਿਲ ਹੋ ਸਕਦੀ ਹੈ| ਵੱਖੋ-ਵੱਖਰੇ ਧੂੰਏ ਦੇ ਰੰਗ ਤੋਂ ਸਮਸਿਆ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ |

ਚਿੱਟੇ ਧੂੰਏ ਤੋਂ ਇਹ ਗੱਲ ਦਾ ਸੰਕੇਤਕ ਹੈ ਕਿ ਇੰਜਣ ਪੁਰਾਣਾ ਹੈ ਜਾਂ ਇੰਜਣ ਕੰਪਰੈਸ਼ਨ (compression ) ਕਮਜ਼ੋਰ ਹੈ|

ਨੀਲੇ ਧੂੰਏ ਦਾ ਮਤਲਬ ਹੈ ਕਿ ਸਿਲੰਡਰ, ਪਿਸਟਨ ਰਿੰਗ ਜਾਂ ਵਾਲਵ (valves ) ਵਿਚ ਕੋਈ ਗੜਬੜ ਹੈ|

ਕਾਲਾ ਧੂੰਏ ਦੇ ਕਈ ਕਾਰਨ ਹੋ ਸਕਦੇ ਹਨ| ਹਵਾ ਦੇ ਫਿਲਟਰ ਦਾ ਗੰਦਾ ਹੋਣਾ, ਟਰਬੋ (turbo ) ਵਿਚ ਕੋਈ ਗੜਬੜ ਜਾਂ ਸਿਲੰਡਰ ਵਿਚ ਕੋਈ ਸਮੱਸਿਆ ਕਾਲੇ ਧੂੰਏ ਦੇ ਮੁੱਖ ਕਾਰਨ ਹੋ ਸਕਦੇ ਹਨ|

ਡੀਜਲ ਇੰਜਣ ਨੂੰ ਚੱਲਦਾ ਰੱਖਣ ਲਈ ਜਰੂਰੀ ਗੱਲਾਂ:- 

ਆਪਣੇ ਟਰੱਕ ਦੇ ਡੀਜਲ ਇੰਜਣ ਦੀ ਨਿਰੰਤਰ ਜਾਂਚ ਕਰਨੀ ਇੱਕ ਚੰਗੀ ਆਦਤ ਹੈ | ਇੰਜਣ ਨੂੰ ਸਟਾਰਟ ਕਰਨ ਤੋਂ ਪਹਿਲਾ, ਇੱਕ ਟਰੱਕ ਡਰਾਈਵਰ ਕੁਝ ਚੀਜ਼ਾਂ ਨੂੰ ਚੈੱਕ ਕਰ ਸਕਦਾ ਹੈ|

ਟਰੱਕ ਦੇ ਇੰਜਣ ਨੂੰ ਘੱਟੇ-ਮਿੱਟੀ ਤੋਂ ਬਚਾ ਕੇ ਰੱਖੋ – 

ਜੇਕਰ ਰੇਡੀਏਟਰ ਗੰਦਗੀ ਦੇ ਕਰਕੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਤਾਂ ਇਹ ਇੰਜਣ ਦੇ ਜ਼ਿਆਦਾ ਗਰਮ ਹੋਣ ਦਾ ਕਾਰਨ ਬਣ ਸਕਦਾ ਹੈ| ਸੋ, ਥੋੜੇ-ਥੋੜੇ ਦਿਨਾਂ ਬਾਅਦ, ਰੇਡ (rad ) ਨੂੰ ਚੈੱਕ ਕਰ ਲਓ ਅਤੇ ਇਸਨੂੰ ਸਾਫ ਕਰ ਦਿਓ|

ਪੱਖੇ ਦੀਆਂ ਬੈਲਟਾਂ ਦੀ ਜਾਂਚ ਕਰੋ –

 ਇਹ ਜਰੂਰ ਦੇਖੋ ਕਿ ਸਾਰੀਆਂ ਬੈਲਟਾਂ ਸਹੀ ਹਾਲਤ ਵਿੱਚ ਹਨ ਜਾਂ ਨਹੀਂ ? ਅਤੇ ਚੰਗੀ ਤਰ੍ਹਾਂ ਨਾਲ ਕੰਮ ਰਹੀਆਂ ਹਨ| ਪੱਖੇ ਦੀਆਂ ਬੈਲਟਾਂ ਇੰਜਣ ਦੀ ਲਗਾਤਾਰ ਚਲਣ ਦੀ ਸ਼ਮਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ| ਸੋ, ਇਹਨਾਂ ਨੂੰ ਹਰ ਰੋਜ਼ ਚੈੱਕ ਕਰ ਸਕਦੇ ਹੋ|

ਇੰਜਣ ਦੇ ਤੇਲ ਅਤੇ ਫਿਲਟਰ ਨੂੰ ਨਿਯਮਿਤ ਸਮੇਂ ਤੇ ਬਦਲਦੇ ਰਹੋ – 

ਇੰਜਣ ਵਿੱਚ ਤੇਲ ਦੀ ਕਮੀ ਕਾਰਨ ਕਾਫੀ ਇੰਜਣ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਅਤੇ ਇੱਕ ਬਲੌਕ ਹੋਇਆ ਤੇਲ ਫਿਲਟਰ ਇੰਜਣ ਨੂੰ ਬੰਦ ਕਰ ਸਕਦਾ ਹੈ| ਇਸ ਲਈ ਟਰੱਕ ਕੰਪਨੀ ਵੱਲੋਂ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਇੰਜਣ ਦੇ ਤੇਲ ਅਤੇ ਫਿਲਟਰ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ|

ਹਮੇਸ਼ਾ ਚੰਗੀ ਕਵਾਲਿਟੀ ਦਾ ਇੰਜਣ ਤੇਲ ਵਰਤੋਂ-

ਇੰਜਣ ਦਾ ਤੇਲ ਹਮੇਸ਼ਾ ਵਧੀਆ ਕੰਪਨੀ ਦਾ ਖਰੀਦੋ| ਘਟੀਆ ਕਿਸਮ ਦੇ ਇੰਜਣ ਆਇਲ (Oil ) ਨਾਲ ਡੀਜਲ ਤੇਲ ਦੀ ਖਪਤ ਵੱਧ ਜਾਂਦੀ ਹੈ ਅਤੇ ਇਹ ਇੰਜਣ ਦਾ ਵੀ ਨੁਕਸਾਨ ਕਰ ਸਕਦਾ ਹੈ|

ਹਵਾ ਦੇ ਕੁਨੈਕਸ਼ਨਾਂ ਨੂੰ ਚੈੱਕ ਕਰੋ – 

ਰੇਡੀਏਟਰ ਤੋਂ ਹਵਾ ਦੇ ਵਹਾ ਨੂੰ ਜਾਂਚੋ ਅਤੇ ਲੀਕਏਜ ਚੈੱਕ ਕਰੋ| ਹਵਾ ਦੇ ਫਿਲਟਰ ਨੂੰ ਵੀ ਚੰਗੀ ਤਰ੍ਹਾਂ ਨਾਲ ਚੈੱਕ ਕਰ ਲਓ| ਹਵਾ ਦੇ ਫਿਲਟਰ ਨੂੰ ਰੋਜ਼ਾਨਾ ਚੈੱਕ ਕਰਦੇ ਰਹੋ|

ਇੰਜਣ ਦੀ ਲੀਕੇਜ਼ ਨੂੰ ਚੈੱਕ ਕਰੋ – 

ਇੰਜਣ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹੋ| ਤੇਲ ਜਾਂ ਕੂਲੈਂਟ ਲੀਕ ਨੂੰ ਜਾਂਚੋ| ਜੇ ਕੂਲੈਂਟ ਵਿੱਚ ਲੀਕੇਜ਼ ਹੋ ਰਹੀ ਹੈ, ਤਾਂ ਇਹ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ| ਇਸੇ ਤਰ੍ਹਾਂ ਇੰਜਣ ਤੇਲ ਦੀ ਲੀਕਏਜ ਵੀ ਇੱਕ ਗੰਭੀਰ ਸਮੱਸਿਆ ਸਾਬਿਤ ਹੋ ਸਕਦੀ ਹੈ| ਇੰਜਣ ਦੀ ਲੀਕਏਜ ਹੋਣ ਤੇ ਟਰੱਕ ਨੂੰ ਮਕੈਨਿਕ ਕੋਲ ਲਿਜਾਣਾ ਹੀ ਸਹੀ ਹੋ ਸਕਦਾ ਹੈ ਤਾਂ ਕਿ ਭਾਰੀ ਨੁਕਸਾਨ ਤੋਂ ਬਚਿਆ ਜਾ ਸਕੇ|

ਜੇ ਤੁਹਾਡੇ ਟਰੱਕ ਦੇ ਰੇਡੀਏਟਰ ਵਿੱਚ ਡੀਜ਼ਲ ਆ ਰਿਹਾ ਹੈ, ਤਾਂ ਇਹ ਬਹੁਤ ਹੀ ਗੰਭੀਰ ਮੁਸ਼ਕਿਲ ਹੈ| ਅਜਿਹੀ ਹਾਲਤ ਵਿੱਚ ਆਪਣੇ ਟਰੱਕ ਨੂੰ ਜਲਦ ਤੋਂ ਜਲਦ ਰਿਪੇਅਰ ਲਈ ਲੈ ਜਾਓ| 

Leave a Reply

Your email address will not be published. Required fields are marked *