ਸਵੀਡਿਸ਼ ਮਾਲ ਟੈਕਨੋਲੋਜੀ ਕੰਪਨੀ Einride ਨੇ ਹਾਲ ਹੀ ਵਿੱਚ ਘੋਸ਼ਣਾ(announce) ਕੀਤੀ ਹੈ ਕਿ ਇਸਦੇ ਰਿਮੋਟ ਨਾਲ ਚੱਲਣ ਵਾਲੇ ਟਰੱਕ ਹੁਣ ਯੂ.ਐਸ. ਵਿੱਚ ਕੰਮ ਕਰਨ ਜਾ ਰਹੇ ਹਨ।

ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ Bridgestone ਅਤੇ GE Appliances ਨੂੰ ਆਪਣੇ ਟਰੱਕਾਂ ਲਈ ਗਾਹਕਾਂ ਵਜੋਂ ਦਸਤਖਤ ਕੀਤੇ ਹਨ – ਇਹ ਟਰੱਕਾਂ ਨੂੰ Pods ਕਿਹਾ ਜਾਂਦਾ ਹੈ – ਜਿਸ ਵਿੱਚ ਕੋਈ ਡਰਾਈਵਰ ਨਹੀਂ ਹੈ, ਪਰ ਜੋ ਕੰਸੋਲ ‘ਤੇ ਇੱਕ ਵਿਅਕਤੀ ਦੁਆਰਾ ਰਿਮੋਟ ਤੋਂ ਚਲਾਇਆ ਜਾਂਦਾ ਹੈ।

Einride ਦੇ founder, ਅਤੇ ਸੀਈਓ Robert Falck ਨੇ ਕਿਹਾ, “ਅਮਰੀਕਾ ਦਾ freight ਬਾਜ਼ਾਰ ਸਭ ਤੋਂ ਵੱਧ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਹੈ ਅਤੇ ਇੱਕ ਇੰਡਸਟਰੀ ਆਗੂ ਬਣਨ ਲਈ ਤੁਹਾਨੂੰ ਇਸ league ਵਿੱਚ ਖੇਡਣ ਦੀ ਲੋੜ ਹੈ।” 100 ਸਾਲ ਪਹਿਲਾਂ ਡੀਜ਼ਲ ਟਰੱਕ ਨੂੰ ਅਪਣਾਉਣ ਤੋਂ ਬਾਅਦ ਸਾਡੇ ਕੋਲ ਮਾਲ ਢੁਆਈ ਦੇ ਉਦਯੋਗ ਵਿਚ ਸਭ ਤੋਂ ਵੱਡੀ ਤਬਦੀਲੀ ਲਿਆਉਣ ਲਈ ਤਕਨਾਲੋਜੀ ਅਤੇ ਹੱਲ ਹੈ।”

ਇਹ ਟਰੱਕ private freight yards ਵਿੱਚ ਚੱਲਣ ਨਾਲ ਸ਼ੁਰੂ ਹੋਣਗੇ। ਕੰਪਨੀ ਨੇ ਕਿਹਾ ਕਿ ਉਹ ਹੌਲੀ-ਹੌਲੀ ਵਾਹਨਾਂ ਨੂੰ public highways ‘ਤੇ ਲਿਜਾਣ ਦੀ ਯੋਜਨਾ ਬਣਾ ਰਹੀ ਹੈ, ਕੰਪਨੀ ਨੇ ਕਿਹਾ ਕਿ ਇਸ ਵਿੱਚ ਕਈ ਸਾਲ ਲੱਗ ਸਕਦੇ ਹਨ। Einride ਨੇ ਇਹ ਵੀ ਕਿਹਾ ਕਿ ਇਸ ਦਾ US ਫਲੀਟ, ਜਨਤਕ(public) ਸੜਕਾਂ ‘ਤੇ ਚੱਲਣ ਵਾਲੇ ਵਿਸ਼ਵ ਦਾ ਪਹਿਲਾ ਪੂਰੀ ਤਰ੍ਹਾਂ ਖੁਦਮੁਖਤਿਆਰ(autonomous) ਅਤੇ ਆਲ-ਇਲੈਕਟ੍ਰਿਕ ਟਰੱਕ ਬਣ ਸਕਦਾ ਹੈ।

Einride ਨੇ ਕਿਹਾ ਕਿ ਇਸਨੇ ਦੁਨੀਆ ਦੇ ਪਹਿਲੇ ਰਿਮੋਟ ਟਰੱਕ ਡਰਾਈਵਰ ਨੂੰ ਵੀ ਹਾਇਰ ਕੀਤਾ ਹੈ, ਜਿਸਦਾ ਖੁਲਾਸਾ ਇਸ ਸਾਲ ਦੇ ਅੰਤ ਵਿੱਚ ਇੱਕ ਸਮਾਗਮ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *