Volvo Trucks ਵੱਲੋਂ ਪੇਸ਼ ਕੀਤੀ ਇੱਕ Report ਦੇ ਅਨੁਸਾਰ Europe ਅਤੇ North America ਵਿੱਚ Electric-Truck ਦੀ ਮੰਗ ਲਗਾਤਾਰ ਵੱਧ ਰਹੀ ਹੈ | ਉਹਨਾਂ ਦੱਸਿਆ ਕਿ Europe ਦੀ ਇੱਕ Fleet ਵੱਲੋਂ 100 Electric-Trucks ਦਾ Order ਦਿੱਤਾ ਗਿਆ ਹੈ ਅਤੇ America ਵਿੱਚ ਇੱਕ ਨਵਾਂ Electromobility Showcase ਵੀ ਖੋਲਿਆ ਗਿਆ ਹੈ |

ਉਹਨਾਂ ਕਿਹਾ ਕਿ ਇਹ 100 FM Electric-trucks ਦਾ Order ਹੁਣ ਤੱਕ ਦਾ Volvo Electric Trucks ਲਈ ਸਭ ਤੋਂ ਵੱਡਾ Commercial Order ਹੈ | ਇਹ Order, North Europe ਦੀ ਸਭ ਤੋਂ ਵੱਡੀ Shipping ਅਤੇ Logistics ਕੰਪਨੀ DFDS, ਵੱਲੋਂ ਕੀਤਾ ਗਿਆ ਹੈ |

ਇਹਨਾਂ Volvo FM Electric Trucks ਦੀ ਪਹਿਲੀ Delivery 2022 ਦੇ Fourth Quarter ਤੋਂ ਸ਼ੁਰੂ ਹੋਵੇਗੀ ਅਤੇ 2023 ਤੱਕ ਜਾਰੀ ਰਹੇਗੀ | DFDS Logistics ਵਿੱਚ ਇਹਨਾਂ ਟਰੱਕਾਂ ਦੀ ਵਰਤੋਂ Short and Long Haul Transport ਲਈ ਕੀਤੀ ਜਾਵੇਗੀ | Head of the Logistics Division at DFDS, Niklas Andersson ਨੇ ਕਿਹਾ, DFDS ਵਿੱਚ ਸਾਡਾ Mission CO2 ਦੇ emission ਨੂੰ ਘਟਾਉਣਾ ਹੈ | ਸਾਨੂੰ ਉਮੀਦ ਹੈ ਸਾਡਾ ਇਹ ਕਦਮ ਦੂਜਿਆਂ ਲਈ ਪ੍ਰੇਰਨਾ ਸਾਬਿਤ ਹੋ ਸਕਦਾ ਹੈ |

FM Electric Truck 44 ਟਨ ਤੱਕ ਦਾ ਭਾਰ ਚੁੱਕ ਸਕਦਾ ਹੈ ਅਤੇ ਇਸਦੀ Range 300 ਕਿਲੋਮੀਟਰ ਤੱਕ ਦੀ ਹੈ | ਇਹਨਾਂ ਟਰੱਕਾਂ ਨੂੰ Overnight Depot Charging ਅਤੇ Route ਤੇ High Power Charging ਨਾਲ Charge ਕੀਤਾ ਜਾ ਸਕਦਾ ਹੈ | Volvo Trucks ਦੇ President Roger Alm, ਨੇ ਇੱਕ News Release ਵਿੱਚ ਕਿਹਾ ਕਿ ਮੈਨੂੰ DFDS ਦੇ ਨਾਲ ਸਾਡੀ Partnership ਤੇ ਬਹੁਤ ਮਾਣ ਹੈ ਅਤੇ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੇ ਹਾਂ|

ਇਕੱਠੇ ਮਿਲ ਕੇ ਅਸੀਂ ਦੁਨੀਆ ਨੂੰ ਇਹ ਦਿਖਾ ਰਹੇ ਹਾਂ ਕਿ ਬਿਜਲੀ ਨਾਲ ਚਲਣ ਵਾਲੇ Heavy ਟਰੱਕ Environment Pollution ਨੂੰ ਘਟਾਉਣ ਦਾ ਬਹੁਤ ਵਧੀਆ ਹੱਲ ਹੈ | ਮੇਰਾ ਇਹ ਮੰਨਣਾ ਹੈ ਕਿ ਇਸ ਨਾਲ ਬਹੁਤ ਸਾਰੇ ਹੋਰ Customers ਨੂੰ ਆਪਣੀ ਖੁਦ ਦੀ Electrification Journey ਵਿੱਚ ਪਹਿਲਾ ਕਦਮ ਚੁੱਕਣ ਲਈ ਉਤਸ਼ਾਹ ਮਿਲੇਗਾ |

Volvo ਨੇ ਨੋਟ ਕੀਤਾ ਕਿ Heavy Truck Market ਵਿੱਚ Electrification ਦਾ Trend ਲਗਾਤਾਰ ਵੱਧ ਰਿਹਾ ਹੈ | Europe ਵਿੱਚ, ਇਸ ਸਾਲ ਹੁਣ ਤੱਕ 16 ਟਨ ਤੋਂ ਉੱਪਰ ਦੇ ਟਰੱਕਾਂ ਵਿੱਚ 100 ਟਰੱਕ Registered ਕੀਤੇ ਗਏ ਹਨ | ਇਹਨਾਂ ਵਿੱਚੋ, ਲਗਭਗ 40% Volvo Electric Truck ਹਨ | Volvo Trucks ਦਾ ਇਹ Target ਹੈ 2030 ਤੱਕ Volvo ਦੀਆਂ ਅੱਧੀਆਂ Global Truck Deliveries Electric ਟਰੱਕਾਂ ਦੀਆਂ ਹੋਣ | Alm ਨੇ ਕਿਹਾ ਕਿ ਸਾਨੂੰ ਆਪਣੇ Customers ਵਿੱਚ ਵੱਧ ਰਹੀ ਦਿਲਚਸਪੀ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ |

Volvo Trucks ਨੇ 2019 ਵਿੱਚ Electric ਟਰੱਕਾਂ ਦੀ Series ਨੂੰ Manufacture ਕਰਨਾ ਸ਼ੁਰੂ ਕੀਤਾ ਸੀ ਅਤੇ Volvo ਸਭ ਤੋਂ ਪਹਿਲਾਂ Electric ਟਰੱਕ ਬਣਾਉਣ ਵਾਲੀਆਂ ਕੰਪਨੀਆਂ ਵਿੱਚੋ ਇੱਕ ਹੈ | ਇਸ Series ਵਿੱਚ ਹੁਣ ਤੱਕ 6 Electric Truck Model ਸ਼ਾਮਿਲ ਕੀਤੇ ਗਏ ਹਨ – Volvo FH , Volvo FM , Volvo FMX , Volvo FE , Volvo FL ਅਤੇ North America ਵਿੱਚ Volvo VNR Electric |

Alternative Clean Transportation Expo ਵਿੱਚ Volvo Trucks North America ਨੇ ਇਹ Announce ਕੀਤਾ ਹੈ ਕਿ U.S. Fleets Electric ਟਰੱਕਾਂ ਵਿੱਚ ਆਪਣੀ ਦਿਲਚਸਪੀ ਦਿਖਾ ਰਹੀਆਂ ਹਨ ਪਰ ਸ਼ਾਇਦ ਇਹ DFDS ਦੇ 100 ਟਰੱਕਾਂ ਦੇ Order ਜਿੰਨਾ ਪ੍ਰਭਾਵਸ਼ਾਲੀ ਨਹੀਂ ਹੈ | ਇਸ ਦੇ ਨਾਲ ਹੀ Volvo Trucks North America ਨੇ ਹਾਲ ਹੀ ਵਿੱਚ Virginia ਦੇ Dublin ਵਿੱਚ ਆਪਣੇ Customer Experience Center ਵਿੱਚ ਆਪਣੇ ਨਵੇਂ Electromobility Showcase ਦੀ Opening ਨੂੰ Celebrate ਕੀਤਾ ਹੈ | ਇਹ Facility ਆਪਣੇ Customers ਲਈ VNR Electric Model ਨੂੰ 1.1 Miles ਦੇ Closed Track ਵਿੱਚ Test Drive ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ | 36000 Square ਫੁੱਟ ਦੀ ਇਸ facility ਵਿੱਚ New Volvo VNR Electric Component Display, Training ਅਤੇ Fully Operational Charging Infrastructure ਸ਼ਾਮਿਲ ਹੈ |

Leave a Reply

Your email address will not be published. Required fields are marked *