easy trucking

ਇੱਕ ਟਰੱਕ ਡਰਾਈਵਰ ਵਜੋਂ ਵਧੀਆ ਭਵਿੱਖ ਦੀ ਪ੍ਰਾਪਤੀ ਲਈ ਤੁਹਾਡਾ ਅਗਲਾ ਕਦਮ ਇੱਕ ਚੰਗੇ CDL Training School ਦੀ ਚੋਣ ਕਰਨਾ ਹੈ, ਜਿੱਥੇ ਤੁਸੀਂ ਆਪਣੇ CDL ਡਰਾਈਵਰ ਸਿਖਲਾਈ ਪ੍ਰੋਗਰਾਮ ਵਿੱਚ ਦਾਖਲਾ ਲਓਗੇ|

ਟਰੱਕ ਡਰਾਈਵਿੰਗ ਸਕੂਲ ਅਤੇ Commercial ਡਰਾਈਵਰ ਟ੍ਰੇਨਿੰਗ ਸੈਂਟਰ ਦੀ ਇੱਕ ਵੱਡੀ ਲਿਸਟ ਤਹਾਨੂੰ ਇੱਕ ਉਲਝਣ ਵਿਚ ਪਾ ਸਕਦੀ ਹੈ, ਪਰ ਆਓ ਦੇਖੀਏ ਇਸ ਕੰਮ ਨੂੰ ਆਸਾਨ ਕੀ ਕਿਵੇਂ ਕੀਤਾ ਜਾਵੇ?

CDL ਟਰੱਕ ਡਰਾਈਵਿੰਗ ਸਕੂਲ ਦੀਆਂ 3 ਮੁੱਖ ਕਿਸਮਾਂ ਹੁੰਦੀਆਂ ਹਨ| ਤੁਹਾਨੂੰ ਹਰ ਕਿਸਮ ਦੇ ਡ੍ਰਾਇਵਿੰਗ ਸਕੂਲ ਬਾਰੇ ਜਾਣਨ ਦੀ ਜ਼ਰੂਰਤ ਹੈ ਤਾਂਕਿ ਤੁਸੀਂ ਆਪਣੇ ਲਈ ਸਹੀ CDL ਟਰੱਕ ਡ੍ਰਾਈਵਿੰਗ ਸਕੂਲ ਦੀ ਚੌਣ ਕਰ ਸਕੋ|

ਸੀਡੀਐਲ ਟ੍ਰੇਨਿੰਗ ਸਕੂਲ ਦੀਆਂ ਤਿੰਨ ਕਿਸਮਾਂ -

  • Paid ਸੀਡੀਐਲ ਟ੍ਰੇਨਿੰਗ ਸਕੂਲ

ਇਸ ਨੂੰ ਮੁਫਤ ਸੀਡੀਐਲ ਟ੍ਰੇਨਿੰਗ ਵੀ ਕਿਹਾ ਜਾ ਸਕਦਾ ਹੈ| ਇਹ ਟਰੱਕਿੰਗ ਕੰਪਨੀਆਂ ਦੁਆਰਾ ਪੇਸ਼ ਕੀਤੇ ਜਾਂਦੇ ਹੈ ਜਿਨ੍ਹਾਂ ਦੇ ਆਪਣੇ ਸੀਡੀਐਲ ਸਕੂਲ ਹਨ| ਇਹ ਡਰਾਈਵਰਾਂ ਨੂੰ ਟ੍ਰੇਨਿੰਗ ਦਿੰਦੇ ਹਨ ਅਤੇ ਟ੍ਰੇਨਿੰਗ ਪ੍ਰੋਗਰਾਮ ਦੇ ਅੰਤ ਵਿੱਚ ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ|

  • ਪ੍ਰਾਈਵੇਟ ਸੀਡੀਐਲ ਟ੍ਰੇਨਿੰਗ ਸਕੂਲ

ਇਹ ਸਕੂਲ CDL ਡਰਾਈਵਰ ਟ੍ਰੇਨਿੰਗ ਲਈ ਸਭ ਤੋਂ ਵਧੀਆ ਮੰਨੇ ਜਾਂਦੇ ਹਨ| ਉਹ ਕਿਸੇ ਵੀ ਰਾਜ, ਕਾਲਜ ਜਾਂ ਟਰੱਕਿੰਗ ਕੰਪਨੀ ਨਾਲ ਜੁੜੇ ਨਹੀਂ ਹੁੰਦੇ|

  • Community ਕਾਲਜ ਸੀਡੀਐਲ ਟ੍ਰੇਨਿੰਗ ਪ੍ਰੋਗਰਾਮ

ਇਹ ਡਰਾਈਵਰ ਟ੍ਰੇਨਿੰਗ ਸੀਡੀਐਲ ਪ੍ਰੋਗਰਾਮ Community ਕਾਲਜਾਂ ਵਿੱਚ ਪੇਸ਼ ਕੀਤੇ ਜਾਂਦੇ ਹਨ| ਇਹ ਸਾਰੇ ਕੋਰਸ ਮਾਨਤਾ ਪ੍ਰਾਪਤ ਪ੍ਰੋਗਰਾਮ ਨਹੀਂ ਹਨ|

Texas ਵਿੱਚ ਸੀਡੀਐਲ ਟ੍ਰੇਨਿੰਗ ਦੀ ਚੌਣ -

Texas ਵਿੱਚ ਸਭ ਤੋਂ ਜ਼ਿਆਦਾ ਟਰੱਕ ਡ੍ਰਾਈਵਿੰਗ ਸਕੂਲ ਹਨ, ਪਰ ਕਿਸੇ ਵੀ ਸਕੂਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖੋ|

Community ਕਾਲਜਾਂ ਅਤੇ ਕੰਪਨੀ ਦੁਆਰਾ ਸਪਾਂਸਰਡ CDL ਟ੍ਰੇਨਿੰਗ ਸਕੂਲਾਂ ਨੂੰ ਛੱਡ ਕੇ, ਜ਼ਿਆਦਾਤਰ ਟਰੱਕ ਡਰਾਈਵਿੰਗ ਸਕੂਲ ਪੈਸੇ ਕਮਾਉਣ ਲਈ ਖੋਲ੍ਹੇ ਜਾਂਦੇ ਹਨ ਅਤੇ ਇਹ ਟ੍ਰੇਨਿੰਗ ਸਕੂਲ ਵਧੀਆ ਟ੍ਰੇਨਿੰਗ ਦੀ ਬਜਾਏ ਆਪਣੇ ਮੁਨਾਫ਼ੇ ਵੱਲ ਜ਼ਿਆਦਾ ਧਿਆਨ ਦਿੰਦੇ ਹਨ|

ਇਹੋ ਜਿਹੇ ਸਕੂਲ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਕੋਲ ਟਰੱਕ ਇੰਡਸਟਰੀ ਦਾ ਬਹੁਤ ਘੱਟ ਜਾਂ ਕੋਈ Experience ਨਹੀਂ ਹੁੰਦਾ ਅਤੇ ਇਹਨਾਂ ਲੋਕਾਂ ਨੂੰ ਲੋੜ ਤੋਂ ਵੱਧ ਪੈਸੇ ਟ੍ਰੇਨਿੰਗ ਲੈਣੀ ਪੈਂਦੀ ਹੈ|

ਇਸ ਸਭ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇੰਡਸਟਰੀ ਬਾਰੇ ਜਿੰਨੀ ਹੋ ਸਕੇ ਜਾਣਕਾਰੀ ਇਕੱਠੀ ਕਰੋ| ਇਸ ਕੰਮ ਲਈ ਹੇਠ ਦਿੱਤੀਆਂ ਵੈਬਸਾਈਟ ਤੋਂ ਮਦਦ ਲੈ ਸਕਦੇ ਹੋ|

  • Better Business Bureau (BBB)
  • Glassdoor.com 
  • Indeed.com

Texas ਵਿੱਚ ਮੁੱਖ ਸੀਡੀਐਲ ਟ੍ਰੇਨਿੰਗ ਸਕੂਲ  -

ਅਸੀਂ ਇਸ ਲਿਸਟ ਵਿੱਚ ਸ਼ਾਮਿਲ ਕਿਸੇ ਵੀ ਟਰੱਕ ਡਰਾਈਵਿੰਗ ਸਕੂਲ ਦੀ ਸਿਫਾਰਸ਼ ਨਹੀਂ ਕਰਦੇ ਕਿਉਕਿ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਟ੍ਰੇਨਿੰਗ ਸਕੂਲ ਤੋਂ ਟ੍ਰੇਨਿੰਗ ਨਹੀਂ ਲਈ ਅਤੇ ਅਸੀਂ ਨਾ ਹੀ ਇਹਨਾਂ ਵਿੱਚੋਂ ਕਿਸੇ ਨਾਲ ਜੁੜੇ ਨਹੀਂ ਹਾਂ| 

ਪਰ ਅਸੀਂ ਇਹ ਦੇਖਿਆ ਹੈ ਕਿ ਇਹ Texas ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਸੀਡੀਐਲ ਸਕੂਲਾਂ ਵਿੱਚੋਂ ਹਨ| ਕਿਸੇ ਵੀ ਟਰੱਕ ਡਰਾਈਵਰ ਸਿਖਲਾਈ ਸਕੂਲ ਦਾਖਲਾ ਲੈਣ ਤੋਂ ਪਹਿਲਾਂ ਆਪਣੇ ਤੌਰ ਤੇ ਸਕੂਲ ਬਾਰੇ ਪੂਰੀ ਖੋਜ ਕਰੋ:-

  • 1. ROADMASTER DRIVER’S SCHOOL 
  • 2. CONTINENTAL TRUCK DRIVER TRAINING AND EDUCATION SCHOOL
  • 3. STEVENS TRANSPORT DRIVING SCHOOL 
  • 4. ATDS TRUCK DRIVING SCHOOL
  • 5. ACTION CAREER TRAINING 
  • 6. SAGE TRUCK DRIVING SCHOOLS 

Leave a Reply

Your email address will not be published. Required fields are marked *