ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਟਰਾਂਸਪੋਰਟੇਸ਼ਨ ਕਲੱਬ ਨਵੇਂ ਨਾਰਥ ਅਮਰੀਕਨ ਟ੍ਰਾਂਸਪੋਰਟੇਸ਼ਨ ਕਲੱਬ ਅਲਾਇੰਸ (NATCA) ਬਣਾਉਣ ਲਈ ਸ਼ਾਮਲ ਹੋਏ ਹਨ।

ਸ਼ਾਮਲ ਹਨ: ਸ਼ਿਕਾਗੋ ਦਾ ਟ੍ਰੈਫਿਕ ਕਲੱਬ; ਲਾਸ ਏਂਜਲਸ ਟ੍ਰਾਂਸਪੋਰਟੇਸ਼ਨ ਕਲੱਬ; ਟ੍ਰੈਫਿਕ ਕਲੱਬ ਆਫ ਮਾਂਟਰੀਅਲ; ਨਿਊਯਾਰਕ ਦਾ ਟ੍ਰੈਫਿਕ ਕਲੱਬ; ਅਤੇ ਟੋਰਾਂਟੋ ਟਰਾਂਸਪੋਰਟੇਸ਼ਨ ਕਲੱਬ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨਵਾਂ ਗੱਠਜੋੜ ਮੈਂਬਰਾਂ ਲਈ ਸਹਿਭਾਗੀ(partener) ਕਲੱਬਾਂ ਦੇ ਸਮਾਗਮਾਂ, ਸਮਾਜਿਕ ਪਲੇਟਫਾਰਮਾਂ ਅਤੇ ਨੈਟਵਰਕਿੰਗ ਮੌਕਿਆਂ ਵਿੱਚ ਹਿੱਸਾ ਲੈਣ ਦੇ ਮੌਕੇ ਪੈਦਾ ਕਰੇਗਾ।

ਪਹਿਲਾ ਸੰਯੁਕਤ ਸਮਾਗਮ 27 ਜਨਵਰੀ, 2022 ਨੂੰ ਹੋਵੇਗਾ, ਜਦੋਂ ਸਪਲਾਈ ਚੇਨ ਮਾਹਿਰਾਂ ਦਾ ਇੱਕ ਪੈਨਲ ‘Strengthening the supply chain and thriving through uncertainty’ ਵਿਸ਼ੇ ‘ਤੇ ਚਰਚਾ ਕਰੇਗਾ। ਮੈਂਬਰ ਆਪਣੇ ਸਥਾਨਕ ਕਲੱਬ ਨਾਲ ਸੰਪਰਕ ਕਰਕੇ ਗੱਠਜੋੜ ਬਾਰੇ ਹੋਰ ਜਾਣ ਸਕਦੇ ਹਨ।

Leave a Reply

Your email address will not be published. Required fields are marked *