Commercial ਡਰਾਈਵਰ ਜੋ Drug and Alcohol ਟੈਸਟ ਨੂੰ ਪਾਸ ਨਹੀਂ ਕਰ ਪਾਉਂਦੇ, ਨੂੰ ਸੜਕ ਤੋਂ ਬਾਹਰ ਕਰਨ ਲਈ, ਇੱਕ ਨਵਾਂ rule ਬਣਾਇਆ ਗਿਆ ਹੈ| ਇਹ rule Trucking Safety ਲਈ ਬਹੁਤ ਹੀ ਲਾਭਦਾਇਕ ਹੈ, ਪਰ ਅਜੇ ਵੀ ਇਸ ਵਿੱਚ ਕੁਝ ਸੁਧਾਰ ਹੋਣੇ ਬਾਕੀ ਹਨ |

Federal Motor Carrier Safety Administration ਵੱਲੋਂ Final Rule, 7 ਅਕਤੂਬਰ ਨੂੰ Federal Register ਵਿੱਚ Publish ਕੀਤਾ ਗਿਆ ਹੈ| ਇਸ Rule ਦੇ ਮੁਤਾਬਿਕ, State Driver Licensing ਏਜੰਸੀਆਂ, Federal Drug and Alcohol Clearinghouse ਤੋਂ ਜਾਣਕਾਰੀ ਲੈ ਕੇ Commercial ਡਰਾਈਵਰਾਂ ਦੇ Licenses ਅਤੇ Learner’s permits ਨੂੰ ਰੱਦ ਅਤੇ Downgrade ਕਰ ਸਕਦੇ ਹਨ | ਜਿਸ ਤੋਂ ਬਾਅਦ ਡਰਾਈਵਰ Commercial Driving ਨਹੀਂ ਸਕਦੇ| ਇਹ rule 18 ਨਵੰਬਰ, 2024 ਤੱਕ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ |

Trucking Alliance ਦੇ Managing Director, Lane Kidd, ਨੇ ਦੱਸਿਆ ਕਿ ਹਰ ਕੋਈ ਇਸ ਗੱਲ ਨਾਲ ਸਹਿਮਤ ਹੈ, Drug ਟੈਸਟ ਵਿੱਚ ਫੇਲ ਹੋਣ ਵਾਲੇ ਟਰੱਕ ਡਰਾਈਵਰ ਸਾਡੀਆਂ ਸੜਕਾਂ ਤੋਂ ਦੂਰ ਰਹਿਣੇ ਚਾਹੀਦੇ ਹਨ | Kidd ਨੇ ਕਿਹਾ, ਇਹ Final Rule ਸੜਕਾਂ ਦੀ Safety ਨੂੰ ਬਿਹਤਰ ਕਰਨ ਲਈ ਇੱਕ ਬਹੁਤ ਵੱਡਾ ਕਦਮ ਹੈ | ਉਦਾਹਰਣ ਦੇ ਤੌਰ ਤੇ, ਹੁਣ ਕਿਸੇ ਵੀ Commercial License ਨੂੰ Renew ਕਰਨ ਤੋਂ ਪਹਿਲਾਂ, ਹਰ ਇੱਕ State ਨੂੰ Drug and Alcohol Clearinghouse ਨਾਲ ਸੰਪਰਕ ਕਰਕੇ ਡਰਾਈਵਰ ਬਾਰੇ ਜਾਣਕਾਰੀ ਲੈਣੀ ਪਵੇਗੀ | ਇਸ ਤੋਂ ਇਲਾਵਾ, ਜਦੋਂ ਵੀ ਕੋਈ ਡਰਾਈਵਰ Drug ਟੈਸਟ ਵਿੱਚੋ ਫੇਲ ਹੋਵੇਗਾ ਤਾਂ FMCSA ਉਸ State ਨੂੰ ਇਸ ਬਾਰੇ ਜਾਣਕਾਰੀ ਭੇਜੇਗਾ ਤਾਂ ਜੋ ਡਰਾਈਵਰ ਦੇ License ਨੂੰ ਤਰੁੰਤ Downgrade ਕੀਤਾ ਜਾ ਸਕੇ| 

ਜੇਕਰ Trucking Alliance ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹੀ ਸੰਸਥਾ ਹੈ ਜੋ Freight ਅਤੇ Logistics ਕੰਪਨੀਆਂ ਨਾਲ Partnership ਕਰਕੇ ਡਰਾਈਵਰਾਂ ਦੀ Safety ਅਤੇ Security ਨੂੰ ਯਕੀਨੀ ਬਣਾ ਰਹੀ ਹੈ | ਇਸ ਸੰਸਥਾ ਦਾ ਮਿਸ਼ਨ Safety ਨੂੰ ਵਧਾ ਕੇ ਸੜਕ ਉੱਪਰ ਹੋਣ ਵਾਲੇ ਵੱਡੇ ਟਰੱਕ ਹਾਦਸਿਆਂ ਨੂੰ ਘਟਾਉਣਾ ਹੈ | ਇਸ ਸੰਸਥਾ ਨੇ Clearinghouse Rule ਨੂੰ ਹੋਰ ਅੱਗੇ ਵਧਾਉਣ ਦੀ ਵੀ ਮੰਗ ਕੀਤੀ ਹੈ |

Scopelitis Transportation Consulting ਦੇ Co-Director , P. Sean Garney, ਨੇ ਕਿਹਾ FMCSA ਵੱਲੋਂ ਡਰੱਗ ਟੈਸਟ ਵਿੱਚੋ ਫੇਲ ਹੋਏ ਡਰਾਈਵਰਾਂ ਦੇ License ਨੂੰ Downgrade ਕਰਨ ਦਾ ਫੈਸਲਾ ਬਿਲਕੁਲ ਸਹੀ ਹੈ | ਭਾਵੇਂ ਕਿ, ਕਈ State Licensing Agencies ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ, ਪਰ Highway Safety ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ|

Garney ਨੇ ਕਿਹਾ ਕਿ Employer Notification System ਦੀ ਵਰਤੋਂ ਕਰਨ ਵਾਲੇ Carriers ਨੂੰ ਬਹੁਤ ਫਾਇਦਾ ਹੋਵੇਗਾ | ਜੇਕਰ ਕਿਸੇ ਵੀ ਡਰਾਈਵਰ ਦੇ License ਨੂੰ Downgrade ਜਾਂ ਰੱਦ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਇਸ ਬਾਰੇ ਤਰੁੰਤ ਸੂਚਨਾ ਮਿਲ ਜਾਵੇਗੀ ਅਤੇ ਇਹ Potential Safety Gap ਨੂੰ ਘਟਾਉਣ ਵਿਚ ਮਦਦ ਕਰੇਗਾ |

ਨਵੇਂ Drug and Alcohol Clearinghouse Rule ਬਾਰੇ ਕੁਝ ਮੁੱਖ ਗੱਲਾਂ ਹੇਠਾਂ ਲਿਖੀਆਂ ਹਨ :-

1. ਕੋਈ ਵੀ State, Clearinghouse ਦੇ Rules ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਡਰਾਈਵਰ ਦੇ Commercial Driver License ਜਾਂ Commercial Learner Permit ਨੂੰ Issue, Upgrade ਜਾਂ Transfer ਨਹੀਂ ਕਰ ਸਕਦੀ | ਇਸ ਦੇ ਵਿੱਚ HazMat Endorsement ਦੀ Renewal ਵੀ ਸ਼ਾਮਿਲ ਹੈ |

2. Clearinghouse ਵਿੱਚ Upload ਕੀਤੇ Data ਦੇ 60 ਦਿਨਾਂ ਦੇ ਅੰਦਰ-ਅੰਦਰ, State ਨੂੰ Commercial Learner Permit ਜਾਂ Commercial Driving License ਨੂੰ Downgrade ਕਰਨਾ ਪਵੇਗਾ | ਸ਼ੁਰੂਆਤ ਵਿੱਚ State Authority ਨੂੰ ਘੱਟੋ-ਘੱਟ License ਨੂੰ Downgrade ਕਰਨਾ ਪਵੇਗਾ ਅਤੇ ਇਸ ਤੋਂ ਬਾਅਦ ਉਹ Current State Procedure ਦੇ ਅਨੁਸਾਰ ਡਰਾਈਵਰਾਂ ਨੂੰ Suspend, Revoke ਜਾਂ Disqualify ਕਰ ਸਕਦੇ ਹਨ | 

3. State Authority ਨੂੰ ਇਸ ਬਾਰੇ ਦੋ ਤਰੀਕਿਆਂ ਨਾਲ ਜਾਣਕਾਰੀ ਮਿਲੇਗੀ | ਉਹ ਕਿਸੇ ਵੀ Licensing Action ਨੂੰ Perform ਕਰਨ ਤੋਂ ਪਹਿਲਾਂ Clearinghouse ਨਾਲ ਸੰਪਰਕ ਕਰ ਸਕਦੇ ਹਨ ਜਾਂ FMCSA ਉਸ State ਦੇ ਕਿਸੇ ਵੀ ਡਰਾਈਵਰ ਦੇ ਬਾਰੇ ਜਾਣਕਾਰੀ ਨੂੰ SDLA ਨੂੰ ਭੇਜ ਦੇਵੇਗਾ |

4. FMCSA ਸਾਰੀਆਂ States ਨੂੰ ਇਸ Prohibition ਨੂੰ MVR ਤੇ ਕਿਵੇਂ ਨੋਟ ਕਰਨਾ ਹੈ ਅਤੇ License ਨੂੰ Downgrade ਦੇ ਕਾਰਨ ਬਾਰੇ ਜਾਣਕਾਰੀ ਭੇਜ ਰਿਹਾ ਹੈ |

5. FMCSA ਡਰਾਈਵਰਾਂ ਨੂੰ Notify ਕਰੇਗਾ ਕਿ ਉਹਨਾਂ ਦੀ ਜਾਣਕਾਰੀ State Licensing Agency ਨੂੰ ਭੇਜ ਦਿੱਤੀ ਗਈ ਹੈ ਅਤੇ Downgrade ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ |

Leave a Reply

Your email address will not be published. Required fields are marked *