ਨਿਊ ਹੈਂਪਸ਼ਾਇਰ ਸਟੇਟ ਟਰੂਪਰ ਦੀ ਕੱਲ ਸਵੇਰੇ ਮੌਤ ਹੋ ਗਈ ਜਦੋਂ Portsmouth ਨੇੜੇ ਇੰਟਰਸਟੇਟ 95 'ਤੇ ਇਕ Construction Site 'ਤੇ ਇਕ ਟਰੈਕਟਰ-ਟ੍ਰੇਲਰ ਨੇ ਉਸ ਦੇ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ।

ਸਟਾਫ ਸਾਰਜੈਂਟ ਜੈਸੀ ਸ਼ੈਰਿਲ ਦੀ ਮੌਤ ਹੋ ਗਈ ਜਦੋਂ ਉਸ ਦੀ ਗੱਡੀ ਨੂੰ 12:30 ਵਜੇ ਦੇ ਕਰੀਬ ਟੱਕਰ ਮਾਰ ਦਿੱਤੀ ਗਈ ਸੀ, ਓਦੋ ਉਹ ਰਾਤੋ-ਰਾਤ ਸੜਕ ਬਣਾਉਣ ਦੇ ਪ੍ਰੋਜੈਕਟ ‘ਤੇ ਸੀ ਜਦੋਂ ਇਹ ਹਾਦਸਾ ਐਗਜ਼ਿਟ 3 ਦੇ North ਵੱਲ ਵਾਪਰਿਆ।

ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ।

Maine State Police ਦੁਆਰਾ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕ ਡਰਾਈਵਰ ਦਾ ਨਾਂ ਜਾਰੀ ਨਹੀਂ ਕੀਤਾ ਗਿਆ।

Northbound ਆਈ-95 ਅੱਜ ਸਵੇਰੇ ਕਈ ਘੰਟਿਆਂ ਲਈ ਬੰਦ ਰਿਹਾ।

Leave a Reply

Your email address will not be published. Required fields are marked *