ਸੰਯੁਕਤ ਰਾਜ(U.S.) ਵਿੱਚ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਜਾਣੇ ਜਾਂਦੇ, ਸਾਲਾਨਾ ਨਗਰ ਕੀਰਤਨ ਉਤਸਵ ਕੋਵਿਡ -19 ਦੇ ਕਾਰਨ ਪਿਛਲੇ ਸਾਲ ਰੱਦ ਹੋਣ ਤੋਂ ਬਾਅਦ ਯੂਬਾ ਸਿਟੀ(Yuba City) ਵਿੱਚ ਵਾਪਸ ਪਰਤਿਆ।

ਯੂਬਾ ਸਿਟੀ(Yuba City) ਨੇ 5 ਨਵੰਬਰ ਨੂੰ ਆਪਣੇ ਸਲਾਨਾ ਨਗਰ ਕੀਰਤਨ (ਸਿੱਖ ਤਿਉਹਾਰ) ਦਾ ਸੁਆਗਤ ਕੀਤਾ, ਨਗਰ ਕੀਰਤਨ ਆਤਿਸ਼ਬਾਜੀ ਨਾਲ ਸ਼ੁਰੂ ਅਤੇ 7 ਨਵੰਬਰ ਨੂੰ ਇੱਕ ਪਰੇਡ ਦੇ ਨਾਲ ਸਮਾਪਤ ਹੋਇਆ। ਸਿੱਖ ਭਾਈਚਾਰੇ ਦੇ 100,000 ਤੋਂ ਵੱਧ ਮੈਂਬਰਾਂ ਦੇ ਨਾਲ ਯੂਬਾ ਸਿਟੀ ਵਿੱਚ ਆਉਣ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਸਿੱਖ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਲੋਕ ਦੁਨੀਆ ਭਰ ਤੋਂ ਆਉਂਦੇ ਹਨ।

ਇਹ ਨਗਰ ਕੀਰਤਨ ਦਾ ਨਜ਼ਾਰਾ ਬਹੁਤ ਅਲੌਕਿਕ(supernatural) ਸੀ, ਇਹ ਇੱਕ ਤਿੰਨ-ਰੋਜ਼ਾ ਸਮਾਗਮ ਜੋ ਧਰਮ ਅਤੇ ਭਾਈਚਾਰੇ ਦਾ ਜਸ਼ਨ ਮਨਾਉਂਦਾ ਹੈ ਅਤੇ ਹਰ ਪਿਛੋਕੜ ਦੇ ਲੋਕਾਂ ਦਾ ਸੁਆਗਤ ਕਰਦਾ ਹੈ।

1949 ਵਿੱਚ ਸਥਾਪਿਤ, ਯੂਬਾ ਸਿਟੀ ਦਾ 42ਵਾਂ ਸਲਾਨਾ ਨਗਰ ਕੀਰਤਨ ਤਿਉਹਾਰ ਸਿੱਖਾਂ ਦੇ 11ਵੇਂ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (Sikh’s Holy Scripture) ਦੀ ਗੁਰਗੱਦੀ ਦੀ ਯਾਦ ਦਿਵਾਉਂਦਾ ਹੈ।

ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਰਿਵਾਰਾਂ ਅਤੇ ਦੋਸਤਾਂ ਦਾ ਸਵਾਗਤ ਕੀਤਾ ਜਾਂਦਾ ਹੈ। ਕੋਵਿਡ-19 ਦੇ ਕਾਰਨ ਪਿਛਲੇ ਸਾਲ ਰੱਦ ਕੀਤੇ ਜਾਣ ਤੋਂ ਬਾਅਦ, ਸੱਜੇ ਬਜ਼ਾਰ, ਲੰਗਰ(ਮੁਫਤ ਭੋਜਨ) ਅਤੇ ਇੱਕ ਪਰੇਡ ਸਭ ਦੀ ਉਮੀਦ ਹੈ।

ਕੀਰਤਨ ਦਰਬਾਰ 2468 ਟਿਏਰਾ ਬੁਏਨਾ ਰੋਡ(Tierra Buena Road) ਸਥਿਤ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ(Sikh Temple) ਵਿਖੇ ਹੋਏ ਅਤੇ ਉਸ ਤੋਂ ਬਾਅਦ ਇੱਕ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਕੀਤੇ ਗਏ।

ਇਹ ਸਮਾਗਮ ਸ਼ਨੀਵਾਰ ਸਵੇਰੇ 8:30 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਕੀਰਤਨ ਹੋਇਆ। ਗੁਰਦੁਆਰਾ ਮੈਦਾਨ ਦੀ ਯਾਤਰਾ ਤੋਂ ਬਾਅਦ ਦੁਪਹਿਰ 2 ਵਜੇ ਲੰਗਰ ਸ਼ੁਰੂ ਕੀਤਾ ਗਿਆ।

ਸ਼ਨੀਵਾਰ ਦੇ ਤਿਉਹਾਰ ਦੀ ਸਮਾਪਤੀ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਰੈਣ ਸਬਾਈ ਕੀਰਤਨ (devotional singing and overnight sessions) ਨਾਲ ਹੋਈ।

ਸਿੱਖ ਟੈਂਪਲ ਬੋਰਡ ਦੇ ਪ੍ਰਧਾਨ Sarb Thiara ਨੇ ਅੰਦਾਜਾ ਲਾਇਆ ਸੀ ਕਿ ਵੀਕਐਂਡ ਵਿੱਚ ਸਮਾਗਮ ਵਿੱਚ 100,000 ਲੋਕ ਸ਼ਾਮਲ ਹੋ ਸਕਦੇ ਹਨ।

ਐਤਵਾਰ ਦਾ ਸਲਾਨਾ ਨਗਰ ਕੀਰਤਨ ਸ਼ਰਧਾਲੂਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਯੂਬਾ ਸਿਟੀ ਦੀਆਂ ਸੜਕਾਂ ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ, ਜਿਸ ਨਾਲ ਤਿੰਨ ਦਿਨਾਂ ਸਾਲਾਨਾ ਸਿੱਖ ਤਿਉਹਾਰ ਦੀ ਸਮਾਪਤੀ ਹੋਈ।

Leave a Reply

Your email address will not be published. Required fields are marked *