ਟੈਕਸਾਸ ਵਿੱਚ ਬੁੱਧਵਾਰ ਰਾਤ ਨੂੰ ਇੱਕ ਐਂਬੂਲੈਂਸ ਇੱਕ ਸੈਮੀ ਟਰੱਕ ਦੇ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਇਹ ਹਾਦਸਾ ਗ੍ਰੀਨਵਿਲੇ, ਟੈਕਸਾਸ ਦੇ ਉੱਤਰ ਵਿੱਚ 17 ਨਵੰਬਰ ਨੂੰ ਸ਼ਾਮ 7 ਵਜੇ ਤੋਂ ਪਹਿਲਾਂ Hunt County ਵਿੱਚ ਵਾਪਰਿਆ। 

CBS 11 ਨਿਊਜ਼ ਦੇ ਅਨੁਸਾਰ, ਸੈਮੀ ਟਰੱਕ ਇੱਕ ਪ੍ਰਾਈਵੇਟ ਡਰਾਈਵ ਤੋਂ ਹਾਈਵੇਅ 69 ‘ਤੇ ਵਾਪਸ ਆ ਰਿਹਾ ਸੀ ਜਦੋਂ southbound ਜਾ ਰਹੀ ਐਂਬੂਲੈਂਸ ਉਸ ਦੇ ਨਾਲ ਟਕਰਾ ਗਈ। ਜ਼ੋਰਦਾਰ ਟੱਕਰ ਨੇ ਐਂਬੂਲੈਂਸ ਨੂੰ ਰਿਗ ਦੇ ਹੇਠਾਂ ਭੇਜ ਦਿੱਤਾ।

ਐਂਬੂਲੈਂਸ ਦੇ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ, ਅਤੇ ਦੂਜੇ paramedic ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਗਈ ਸੀ। ਕੋਈ ਹੋਰ ਸੱਟਾਂ ਦੀ ਰਿਪੋਰਟ ਨਹੀਂ ਕੀਤੀ ਗਈ।

UT ਹੈਲਥ ਈਸਟ ਟੈਕਸਾਸ, ਐਂਬੂਲੈਂਸ ਦੇ ਮਾਲਕ, ਨੇ ਘਟਨਾ ਬਾਰੇ ਹੇਠ ਲਿਖਿਆ ਬਿਆਨ ਜਾਰੀ ਕੀਤਾ:

ਅਸੀਂ ਆਪਣੀ ਟੀਮ ਦੇ ਇੱਕ ਮੈਂਬਰ ਦੀ ਮੌਤ ਤੋਂ ਦੁਖੀ ਹਾਂ ਜੋ ਬੁੱਧਵਾਰ ਰਾਤ ਡਿਊਟੀ ਦੌਰਾਨ ਦੋ ਵਾਹਨਾਂ ਦੇ ਹਾਦਸੇ ਵਿੱਚ ਸ਼ਾਮਲ ਸੀ। ਚਾਲਕ ਦਲ ਦਾ ਇਕ ਹੋਰ ਮੈਂਬਰ ਵੀ ਜ਼ਖਮੀ ਹੋ ਗਿਆ। ਸਾਡੇ ਵਿਚਾਰ ਟੀਮ ਮੈਂਬਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਸਾਡੀਆਂ ਪ੍ਰਾਰਥਨਾਵਾਂ ਜ਼ਖਮੀ ਕਰੂ ਮੈਂਬਰ ਦੇ ਨਾਲ ਵੀ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਡੇ ਕੋਲ ਇਸ ਮੁਸ਼ਕਲ ਸਮੇਂ ਵਿੱਚ ਸਹਿਕਰਮੀਆਂ(colleagues) ਅਤੇ ਕਰਮਚਾਰੀਆਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਉਪਲਬਧ ਸੰਕਟਕਾਲੀਨ(crisis) ਸਲਾਹਕਾਰ(counselors) ਹਨ।”

Leave a Reply

Your email address will not be published. Required fields are marked *