ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੈਸ ਸਟੇਸ਼ਨ 'ਤੇ 100 ਤੋਂ ਵੱਧ ਟਰੱਕਰ ਫਸੇ ਹੋਏ ਹਨ ਕਿਉਂਕਿ ਹੜ੍ਹਾਂ ਨੇ ਖੇਤਰ(area) ਨੂੰ ਤਬਾਹ(ravage) ਕਰ ਦਿੱਤਾ ਹੈ, ਜਿਸ ਨਾਲ ਕਈ ਰਾਜਮਾਰਗਾਂ(highways) ਨੂੰ ਬੰਦ ਕਰਨਾ ਪਿਆ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ Merritt ਵਿੱਚ ਇੱਕ ਐਸੋ(Esso) ਗੈਸ ਸਟੇਸ਼ਨ ਅਤੇ ਵਾਲਮਾਰਟ ਦੇ ਵਿਚਕਾਰ ਇੱਕ ਪਾਰਕਿੰਗ ਵਿੱਚ ਫਸੇ ਟਰੱਕ ਵਾਲੇ, ਕਹਿੰਦੇ ਹਨ ਕਿ ਉਹ ਸਾਰੀਆਂ ਸੜਕਾਂ ਦੇ ਬੰਦ ਹੋਣ ਨਾਲ ਰੁਕੇ ਹੋਏ ਹਨ।

“ਮੈਂ coast ‘ਤੇ ਲੋਡ ਚੁੱਕਣ ਜਾ ਰਿਹਾ ਸੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਕੋਕੀਹਾਲਾ(Coquihalla) ‘ਤੇ ਹੜ੍ਹ ਆ ਗਿਆ ਸੀ, ਅਤੇ ਮੈਂ ਇੱਥੇ ਫਸਿਆ ਹੋਇਆ ਹਾਂ ਕਿਉਂਕਿ ਮੈਨੂੰ ਘਰ ਪਹੁੰਚਾਉਣ ਲਈ ਕੋਈ ਹਾਈਵੇਅਸ ਬਿਨ੍ਹਾਂ ਹੜ੍ਹ ਤੋਂ ਨਹੀਂ ਹਨ,” ਡੇਵਿਡ ਰਸ਼(David Rusch), ਸੈਲਮਨ ਆਰਮ(Salmon Arm) ਦੇ ਇੱਕ ਟਰੱਕਰ ਨੇ ਕਿਹਾ। 

“ਮੈਂ 30 ਸਾਲਾਂ ਤੋਂ ਟਰੱਕ ਚਲਾ ਰਿਹਾ ਹਾਂ ਅਤੇ ਮੈਨੂੰ ਕਦੇ ਵੀ ਅਜਿਹਾ ਅਨੁਭਵ ਨਹੀਂ ਹੋਇਆ।”

ਹੁਣੇ ਕੱਲ੍ਹ, 15 ਨਵੰਬਰ ਨੂੰ, ਮੈਰਿਟ(Merritt) ਦੇ ਵਸਨੀਕਾਂ ਨੂੰ ਤਿੰਨ ਪੁਲਾਂ ਨੂੰ ਪਾਰ ਕਰਨ ਵਾਲੇ ਵੱਡੇ ਹੜ੍ਹ ਕਾਰਨ ਇਲਾਕਾ(area) ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਬਾਕੀ ਸਭ ਕੁਝ ਦੇ ਨਾਲ, ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।

ਹੁਣ, ਟਰੱਕਰ ਜਾਂ ਤਾਂ ਹਾਈਵੇਅ ਦੇ ਮੁੜ ਖੁੱਲ੍ਹਣ ਦੀ ਉਡੀਕ ਵਿੱਚ ਫਸੇ ਹੋਏ ਹਨ, ਜਾਂ ਉਨ੍ਹਾਂ ਦੀਆਂ ਕੰਪਨੀਆਂ ਤੋਂ ਆਪਣੇ ਟ੍ਰੇਲਰ ਛੱਡਣ ਅਤੇ ਘਰ ਵਾਪਸ ਜਾਣ ਲਈ ਇਜਾਜ਼ਤ ਦੇ ਇੰਤਜ਼ਾਰ ਚ ਹਨ।

“ਇਹ ਸਾਡੀਆਂ ਕੰਪਨੀਆਂ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਜਾ ਸਕਦੇ ਹਾਂ ਜਾਂ ਨਹੀਂ,” ਇੱਕ ਹੋਰ ਡਰਾਈਵਰ ਵਿਲ ਬਲੌਕਪੋਏਲ(Will Blokpoel) ਨੇ ਕਿਹਾ ਜੋ ਉਡੀਕ ਕਰ ਰਿਹਾ ਸੀ।

“ਉਹ ਉਮੀਦ ਕਰ ਰਹੇ ਹਨ ਕਿ ਕੁਝ ਖੁੱਲ੍ਹ ਜਾਵੇਗਾ, ਜਿਵੇਂ (ਹਾਈਵੇਅ 3), ਪਰ ਮੈਨੂੰ ਆਉਣ ਵਾਲੇ ਭਵਿੱਖ ਵਿੱਚ ਕੋਈ ਬਦਲਾਅ(change) ਨਹੀਂ ਦਿਸਦਾ,” ਉਸਨੇ ਅੱਗੇ ਕਿਹਾ, ਕਿ ਸੈਨੀਟੇਸ਼ਨ ਦੀ ਸਥਿਤੀ ਪਹਿਲਾਂ ਹੀ ਪਤਲੀ(bad) ਹੈ, ਅਤੇ ਕੁਝ ਡਰਾਈਵਰ ਪਹਿਲਾਂ ਹੀ ਲਗਭਗ ਭੋਜਨ ਤੋਂ ਬਿਨ੍ਹਾਂ ਹਨ। 

Leave a Reply

Your email address will not be published. Required fields are marked *