ਟਰੱਕਿੰਗ ਡਿਸਪੈਚ ਸੇਵਾਵਾਂ

ਤੁਹਾਡੇ ਪੂਰੇ ਕਾਰੋਬਾਰ ਲਈ, ਇੱਕ ਭਰੋਸੇਮੰਦ ਟਰੱਕਿੰਗ ਡਿਸਪੈਚ ਸਿਸਟਮ

ਸਿਰਫ ਇੱਕ ਟਰੱਕਿੰਗ ਮੈਨਜਮੈਂਟ ਸਿਸਟਮ ਦੇ ਨਾਲ ਆਪਣੇ ਸਾਰੇ ਲੋਡਸ ਦਾ ਧਿਆਨ ਰੱਖੋ! ਡਿਸਪੈਚਿੰਗ ਅਤੇ ਮੋਬਾਈਲ ਕੋਲਸ ਤੋਂ ਲੈ ਕੇ, ਸ਼ਿਪਿੰਗ ਦੀ ਜਾਣਕਾਰੀ, ਬਿੱਲ ਤਿਆਰ ਕਰਨ ਤੱਕ, ਅਸੀਂ ਇਹ ਸਭ ਮੈਨੇਜ ਕਰ ਸਕਦੇ ਹਾਂ
easy trucking

FTL ਅਤੇ LTL ਡਿਸਪੈਚਸ ਨੂੰ ਮੈਨੇਜ ਕਰੋ

ਆਪਣੇ FTL (ਪੂਰਾ ਟਰੱਕ ਲੋਡ) ਅਤੇ LTL (ਟਰੱਕ ਲੋਡ ਨਾਲੋਂ ਘੱਟ) ਡਿਸਪੈਚ ਮਿੰਟਾਂ ਵਿੱਚ ਕਰੋ ਤਿਆਰ | FTL ਦੁਆਰਾ ਤੁਸੀਂ ਇੱਕ ਡੈਡੀਕੇਟਡ ਡਿਸਪੈਚ ਭੇਜ ਸਕਦੇ ਹੋ| ਜਦਕਿ LTL ਦੁਆਰਾ ਤੁਸੀਂ ਇੱਕ ਸਿੰਗਲ ਡਿਸਪੈਚ ਵਿੱਚ ਮਲਟੀਪਲ ਲੋਡਸ ਜੋੜ ਸਕਦੇ ਹੋ ਅਤੇ ਹਰੇਕ ਕਲਾਇੰਟ ਦੇ ਲੋਡ ਲਈ ਵੱਖਰੇ ਬਿੱਲ ਅਤੇ BOL ਤਿਆਰ ਕਰ ਸਕਦੇ ਹੋ|

ਈਜੀ ਟਰੱਕਇੰਗ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੀ ਹੈ ਜਿਨ੍ਹਾਂ ਨੂੰ ਤੁਸੀਂ ਡਿਸਪੈਚ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ| ਤਹਾਨੂੰ ਆਪਣੇ ਫਰਾਇਟ ਦੀ ਡਿਟੇਲ ਪ੍ਰਦਾਨ ਕਰਨ, ਟਰੱਕ, ਟ੍ਰੇਲਰ ਅਤੇ ਲੋਡ ਦੀ ਕਿਸਮ ਦੀ ਚੋਣ ਕਰਨ, ਫਰਾਇਟ ਰੇਟ ਦਾਖਲ ਕਰਨ ਅਤੇ ਨਿਰਧਾਰਤ ਕਰਨ ਦੀ ਜ਼ਰੂਰਤ ਹੈ |ਇੱਕ ਵਾਰ ਲੋਡ ਬਣਾਉਣ ਤੋਂ ਬਾਅਦ ਤੁਸੀਂ ਇਸਨੂੰ ਮੌਜੂਦਾ ਡਿਸਪੈਚ ਨਾਲ ਜੋੜ ਸਕਦੇ ਹੋ, ਜਾਂ ਨਵਾਂ ਡਿਸਪੈਚ ਬਣਾ ਸਕਦੇ ਹੋ |

ਲੋਡ ਨੂੰ ਡਿਸਪੈਚ ਕਰਨਾ

ਸਿਰਫ ਕੁਝ ਕਲਿੱਕ ਅਤੇ ਤੁਹਾਡਾ ਲੋਡ ਡਿਸਪੈਚ ਲਈ ਤਿਆਰ ਹੋ ਜਾਵੇਗਾ| ਤੁਸੀਂ ਆਪਣੇ ਮੋਬਾਈਲ ਐਪ ਤੋਂ ‘ਕਵਿਕ ਡਿਸਪੈਚ’ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਆਪਣੇ ਫਲੀਟ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦੇ ਹੋ | ਤੁਸੀਂ ਸਿਰਫ ਸ਼ਿਪਮੈਂਟ ਡੀਟੇਲ, ਪਿਕ-ਅੱਪ ਅਤੇ ਡਰੋਪ-ਆਫ਼ ਦੀ ਜਗਾ, ਤਰੀਕ ਭਰਨੀ ਅਤੇ ਡਰਾਈਵਰ ਦੀ ਚੋਣ ਕਰਨੀ ਹੈ ਅਤੇ ਤੁਹਾਡੇ ਡਰਾਈਵਰ ਨੂੰ ਤੁਰੰਤ ਈਮੇਲ ਰਾਹੀਂ ਜਾਂ ਡਰਾਈਵਰ ਦੇ ਮੋਬਾਈਲ ਐਪ ਉੱਪਰ ਮੈਸਜ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ| ਸਾਡੀ ਆਧੁਨਿਕ ਤਕਨੀਕ ਦੇ ਨਾਲ ਡਰਾਈਵਰ ਅਤੇ ਸ਼ਿੱਪਰ, BOLs ਨੂੰ ਡਿਜਿਟਲ ਤਰੀਕੇ ਨਾਲ ਸਾਈਨ ਕਰ ਸਕਦੇ ਹਨ|

easy trucking
easy trucking

ਡਰਾਈਵਰ ਅਤੇ ਟਰੱਕ-ਟ੍ਰੇਲਰ ਦੀ ਚੋਣ

ਟਰੱਕਾਂ ਅਤੇ ਡਰਾਈਵਰਾਂ ਨੂੰ ਅਸਾਨੀ ਨਾਲ ਭੇਜਣ ਲਈ ਨਿਯੁਕਤ ਕਰੋ ਅਤੇ ਡਰਾਈਵਰਾਂ ਨੂੰ ਉਨ੍ਹਾਂ ਵੱਲੋ ਲਿਜਾਏ ਜਾਣ ਵਾਲੇ ਲੋਡ ਦੇ ਬਾਰੇ ਦੱਸੋ | ਲੋਡ ਦੇ ਵਜ਼ਨ ਅਤੇ ਉਦੇਸ਼ ਦੇ ਅਨੁਸਾਰ ਆਪਣੇ ਫਰਾਇਟ ਲਈ ਸਹੀ ਟ੍ਰੇਲਰ ਨੂੰ ਚੁਣੋ| ਤੁਸੀਂ ਟ੍ਰੇਲਰਾਂ ਵਿੱਚੋ ਫਲੈਟਬੈਡ, ਵੈਨ, ਡੰਪ ਟਰੱਕ, ਡਬਲ ਡੈੱਕ ਆਦਿ ਦੀ ਚੋਣ ਕਰ ਸਕਦੇ ਹੋ |

ਈਜੀ ਟਰੱਕਇੰਗ ਤੁਹਾਨੂੰ ਇੱਕ ਟਰੱਕ ਨਾਲ ਸਹੀ ਟ੍ਰੇਲਰ ਅਤੇ ਡਰਾਈਵਰ ਨਿਰਧਾਰਤ ਕਰਨ ਦੀ ਆਗਿਆ ਦਿੰਦੀ ਹੈ| ਜਦੋਂ ਤੁਸੀਂ ਡਿਸਪੈਚ ਲਈ ਉਸ ਡਰਾਈਵਰ ਦੀ ਚੋਣ ਕਰਦੇ ਹੋ ਤਾਂ ਉਸਦਾ ਟਰੱਕ ਅਤੇ ਟ੍ਰੇਲਰ ਆਪਣੇ ਆਪ ਉਸ ਡਿਸਪੈਚ ਨੂੰ ਅਸਾਈਨ ਹੋ ਜਾਵੇਗਾ |

ਰੂਟ ਅਤੇ ਤੇਲ ਦੀ ਖਪਤ

ਈਜੀ ਟਰੱਕਇੰਗ ਤੁਹਾਡੇ ਡਿਸਪੈਚ ਲਈ ਸਭ ਤੋਂ ਨੇੜਲਾ ਅਤੇ ਸੌਖਾ ਰਸਤਾ ਲੱਭਣ ਵਿੱਚ ਸਹਾਇਤਾ ਕਰਦੀ ਹੈ ਅਤੇ ਤਹਾਨੂੰ ਰਸਤੇ ਦੀ ਕੁੱਲ ਦੂਰੀ ਬਾਰੇ ਦੱਸਿਆ ਜਾਂਦਾ ਹੈ | ਤੁਸੀਂ ਟਰੱਕ ਦੀ ਆਖਰੀ ਲੋਕੇਸ਼ਨ ਜਾਂ ਲੋਡ ਦੇ ਪਿਕ-ਅੱਪ ਪੁਆਇੰਟ ਦੇ ਅਨੁਸਾਰ, ਅਗਲੇ ਲੋਡ ਲਈ ਸਟਾਰਟਿੰਗ ਪੁਆਇੰਟ ਨੂੰ ਚੁਣ ਸਕਦੇ ਹੋ ਅਤੇ ਉਹ ਵੀ ਬਹੁਤ ਘੱਟ ਸਮੇ ਵਿੱਚ |

ਸਾਡਾ ਰੂਟ ਪਲੈਨਰ ​​ਤੁਹਾਡਾ ਬਹੁਤ ਸਾਰਾ ਸਮਾਂ ਬਚਾਉਂਦਾ ਹੈ| ਇਹ ਸਟੋਪਸ ਦੇ ਵਿਚਕਾਰ ਦੀ ਦੂਰੀ, ਸਫਰ ਲਈ ਲੱਗਣ ਵਾਲੇ ਟਾਈਮ ਦਾ ਅਨੁਮਾਨ ਦੱਸਦਾ ਹੈ | ਫੀਊਲ ਓਪਟੀਮਾਈਜੇਸਨ ਰਿਪੋਰਟ ਤੇਲ ਉੱਪਰ ਖਰਚ ਹੋਣ ਵਾਲੇ ਪੈਸੇ ਦੀ ਬਚਤ ਕਰਦੀ ਹੈ | ਇਹ ਤੁਹਾਨੂੰ ਰਸਤੇ ਦੇ ਨਾਲ ਲੱਗਦੇ ਤੇਲ ਦੇ ਸਟੋਪਸ, ਮੀਲ ਪ੍ਰਤੀ ਗੈਲਨ, ਟੈਕਸ ਦੇ ਬਕਾਏ, IFTA ਟੈਕਸ, ਅਤੇ ਹੋਰ ਚੀਜ਼ਾਂ ਬਾਰੇ ਦੱਸਦਾ ਹੈ|

easy trucking
easy trucking

ਚੈੱਕ ਕਾਲ

ਜੇ ਤੁਹਾਡੇ ਡਰਾਈਵਰ ਕਿਸੇ ਵੀ ਡਿਸਪੈਚ ਮੋਬਾਈਲ ਐਪ ਦੀ ਵਰਤੋਂ ਕਰਦੇ ਹਨ, ਤਾਂ ਈਜੀ ਟਰੱਕਇੰਗ ਉਸ ਡਰਾਈਵਰ ਦੀ ਲੋਕੇਸ਼ਨ ਦੇ ਅਧਾਰ ਤੇ ਆਪਣੇ ਆਪ ਚੈੱਕ ਕੋਲਸ ਭੇਜ ਸਕਦੀ ਹੈ|

ਚੈੱਕ ਕਾਲ ਨੋਟੀਫਿਕੇਸ਼ਨਾਂ ਨੂੰ ਵੱਖ – ਵੱਖ ਸੂਚਨਾਵਾਂ ਜਿਵੇਂ ਕਿ ਟਰਿੱਪ ਦੀ ਸ਼ੁਰੂਆਤ, ਸ਼ਿਪਿੰਗ ਲੋਕੇਸ਼ਨ ਉੱਪਰ ਪਹੁੰਚਣ ਤੇ, ਪਿਕ-ਅੱਪ ਲੋਕੇਸ਼ਨ ਉੱਪਰ ਪਹੁੰਚਣ ਤੇ ਜਾਂ ਡਰੋਪ-ਆਫ਼ ਪੂਰਾ ਹੋਣ ਬਾਰੇ ਜਾਣਕਾਰੀ ਭੇਜਣ ਲਈ ਸੈੱਟਅੱਪ ਕੀਤਾ ਜਾ ਸਕਦਾ ਹੈ| ਹਰ ਇੱਕ ਐਕਟਿਵਿਟੀ ਲਈ ਜੀਓਫ਼ੈਨਸਿੰਗ ਸੈਟਿੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਜਦੋਂ ਵੀ ਕੋਈ ਟਰੱਕ ਕਿਸੇ ਲੋਕੇਸ਼ਨ ਤੇ ਪਹੁੰਚਦਾ ਹੈ ਜਾਂ ਓਥੋਂ ਬਾਹਰ ਨਿਕਲਦਾ ਹੈ, ਤਾਂ ਈਜੀ ਟਰੱਕਇੰਗ ਆਪਣੇ ਆਪ ਇੱਕ ਸੂਚਨਾ ਭੇਜਦੀ ਹੈ|

ਟਰਿੱਪ ਸ਼ੀਟ

ਈਜੀ ਟਰੱਕਇੰਗ ਓਡੋਮੀਟਰ ਰੀਡਿੰਗ ਜਾਂ ਤਹਿ ਕੀਤੀ ਦੂਰੀ ਦੇ ਅਧਾਰ ਤੇ ਤੁਹਾਡੀ ਟਰਿੱਪ ਸ਼ੀਟਾਂ ਨੂੰ ਭਰਨ ਲਈ ਫਲੈਕਸੀਬਲ ਓਪਸਨ ਪੇਸ਼ ਕਰਦੀ ਹੈ| ਟਰਿੱਪ ਸ਼ੀਟਾਂ ਵਿਚ ਟੈਕਸਏਬਲ ਅਤੇ ਨਾਨ-ਟੈਕਸਏਬਲ ਮੀਲਸ, ਟਰਿੱਪ ਦੀ ਕਿਸਮ, ਅਤੇ ਤੇਲ ਦੇ ਖਰਚੇ ਬਾਰੇ ਹਰ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਵਰਤੋਂ IFTA ਰਿਪੋਰਟ ਵਿਚ ਕੀਤੀ ਜਾ ਸਕਦੀ ਹੈ|

ਜੇ ਤੁਸੀਂ ਸਾਡੇ ਪ੍ਰੋ-ਮੀਲਸ ਤਕਨੀਕ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਟਰਿੱਪ ਸ਼ੀਟ ਤੁਹਾਡੇ ਲਈ ਇੱਕ ਬਟਨ ਦੇ ਕਲਿੱਕ ਨਾਲ ਭਰ ਦਿੱਤੀ ਜਾਏਗੀ, ਜੋ ਡਾਟੇ ਨੂੰ ਮੈਨੂਅਲ ਐਂਟਰ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗੀ|

easy trucking
easy trucking

ਡਰਾਈਵਰ ਸੈਟਲਮੈਂਟ

ਈਜੀ ਟਰੱਕਇੰਗ ਡਰਾਈਵਰ ਸੈਟਲਮੈਂਟ ਨੂੰ ਸੌਖਾ ਕਰਨ ਲਈ ਵਧੀਆ ਹੱਲ ਪੇਸ਼ ਕਰਦੀ ਹੈ| ਤੁਸੀਂ ਆਪਣੇ ਡਰਾਈਵਰ ਦੀ ਪੇਮੈਂਟ ਜਾਂ ਤਾਂ ਇੱਕ ਡਿਸਪੈਚ ਜਾਂ ਪੂਰੇ ਸਮੇਂ ਲਈ ਭੇਜ ਸਕਦੇ ਹੋ| ਭਾਵੇਂ ਤੁਸੀਂ Hauling-ਫੀਸ ਭੇਜਣੀ ਹੋਵੇ, ਅਡਵਾਂਸ ਪੇਮੈਂਟ ਕਰਨੀ ਹੋਵੇ ਜਾਂ ਕੋਈ ਕਟੌਤੀ ਕਰਨੀ ਹੋਵੇ, ਇਸ ਸਭ ਲਈ ਤਹਾਨੂੰ ਸਿਰਫ ਕੁਝ ਕਲਿੱਕ ਦੀ ਲੋੜ ਹੈ |

ਫੀਊਲ-ਅੱਪ, ਅਤੇ ਹੋਰ ਅਜਿਹੇ ਖਰਚੇ ਤਹਾਨੂੰ ਡਰਾਈਵਰ ਸੈਟਲਮੈਂਟ ਵਿੱਚ ਆਪਣੇ ਆਪ ਦਿਖਾਈ ਦਿੰਦੇ ਹਨ ਅਤੇ ਤੁਸੀਂ ਸੈਟਲਮੈਂਟ ਵਿੱਚ ‘ਵਾਧੂ ਕਟੌਤੀਆਂ’ ਨੂੰ ਸਿੱਧੇ ਤੌਰ ਤੇ ਸ਼ਾਮਲ ਕਰ ਸਕਦੇ ਹੋ | ਸਾਰੀਆਂ ਪੇਮੈਂਟਸ ਟ੍ਰਾਂਜੈਕਸ਼ਨਾਂ ਦਾ ਆਟੋਮੈਟਿਕ ਤੌਰ ਤੇ ਲੇਖਾ-ਜੋਖਾ ਕੀਤਾ ਜਾਂਦਾ ਹੈ, ਜੋ ਤੁਹਾਡੇ ਅਕਾਊਂਟ ਮੈਨਜਮੈਂਟ ਨੂੰ ਆਸਾਨ ਬਣਾਉਂਦਾ ਹੈ|

ਡਰਾਈਵਰਾਂ ਦੀ ਮੌਜੂਦਗੀ ਨੂੰ ਕਨਫਰਮ ਕਰੋ

ਤੁਸੀਂ ਆਪਣੇ ਡਰਾਈਵਰਾਂ ਤੋਂ ਡਿਸਪੈਚਸ ਲਈ ਓਹਨਾ ਦੀ ਮੌਜੂਦਗੀ ਨੂੰ ਕਨਫਰਮ ਕਰ ਸਕਦੇ ਹੋ| ਤੁਸੀਂ ਆਪਣੇ ਡਰਾਈਵਰ ਲਈ ਅਸਾਈਨ ਡਿਸਪੈਚ ਨੂੰ ਸਵੀਕਾਰ ਜਾਂ ਰਿਜੈਕਟ ਕਰਨ ਲਈ ਇੱਕ ਟਾਈਮ ਲਿਮਿਟ ਵੀ ਸੈੱਟ ਕਰ ਸਕਦੇ ਹੋ| ਜਦੋਂ ਡਰਾਈਵਰ ਡਿਸਪੈਚ ਨੋਟੀਫਿਕੇਸ਼ਨ ਨੂੰ ਸਵੀਕਾਰ ਕਰਦਾ ਹੈ, ਰਿਜੈਕਟ ਕਰਦਾ ਹੈ ਜਾਂ ਜਵਾਬ ਨਹੀਂ ਦਿੰਦਾ ਤਾਂ ਈਜੀ ਟਰੱਕਇੰਗ ਤੁਹਾਨੂੰ ਈਮੇਲ ਦੁਆਰਾ ਸੂਚਿਤ ਕਰੇਗੀ| ਜੇ ਤੁਹਾਡਾ ਡਰਾਈਵਰ ਡਿਸਪੈਚ ਨੂੰ ਅਸਵੀਕਾਰ ਕਰਦਾ ਹੈ ਜਾਂ ਡੈੱਡਲਾਈਨ ਤੱਕ ਜਵਾਬ ਨਹੀਂ ਦਿੰਦਾ, ਤਾਂ ਤੁਸੀਂ ਡਿਸਪੈਚ ਲਈ ਇੱਕ ਵੱਖਰਾ ਡਰਾਈਵਰ ਨੂੰ ਚੁਣ ਸਕਦੇ ਹੋ| ਈਜੀ ਟਰੱਕਇੰਗ ਤੁਹਾਨੂੰ ਮੈਸਜ ਦੇ ਨਾਲ ਡਰਾਈਵਰ ਦੀ ਲੋਕੇਸ਼ਨ ਬਾਰੇ ਵੀ ਸੂਚਿਤ ਕਰੇਗਾ|

easy trucking
easy trucking

ਡੌਕੂਮੈਂਟ ਮੈਨਜਮੈਂਟ

ਈਜੀ ਟਰੱਕਇੰਗ ਤੁਹਾਡੇ ਟਰਿੱਪ ਨਾਲ ਸਬੰਧਤ ਡੋਕੂਮੈਂਟਸ ਨੂੰ ਇੱਕ ਜਗ੍ਹਾ ਤੇ ਮੈਨੇਜ ਕਰਦੀ ਹੈ | ਫਲੀਟ ਮੈਨੇਜਰ ਇਨਵੌਇਸ, ਬੀਓਐਲ, ਡਿਸਪੈਚ ਸੂਚੀਆਂ, ਅਤੇ ਲੋਡ ਰੇਟ ਕਨਫ਼ਰਮੇਸ਼ਨ ਨੂੰ ਡਾਉਨਲੋਡ ਜਾਂ ਈਮੇਲ ਕਰ ਸਕਦੇ ਹਨ | ਅਸੀਂ ਅਜਿਹੀ ਅਡਵਾਂਸ ਤਕਨੀਕ ਦੀ ਵਰਤੋਂ ਕਰਦੇ ਹਾਂ, ਜੋ ਤੁਹਾਡੇ ਡਰਾਈਵਰਾਂ ਨੂੰ BOLs ਨੂੰ ਇਲੈਕਟ੍ਰੌਨਿਕ ਤਰੀਕੇ ਨਾਲ ਸਾਈਨ ਕਰਨ ਦੀ ਆਗਿਆ ਦਿੰਦੀ ਹੈ | ਡਰਾਈਵਰ ਮੋਬਾਈਲ ਐਪ ਦੀ ਵਰਤੋਂ ਕਰਕੇ ਟਰਿੱਪ ਲਈ ਚਾਹੀਦੀਆਂ ਚੀਜ਼ਾਂ ਅਤੇ BOLs ਡੋਕੂਮੈਂਟਸ ਨੂੰ ਵੇਖ, ਡਾਉਨਲੋਡ ਜਾਂ ਈਮੇਲ ਕਰ ਸਕਦੇ ਹਨ | ਡਰਾਈਵਰ ਫੀਊਲ ਰਸਿਪਟ ਵਰਗੇ ਡੋਕੂਮੈਂਟਸ ਨੂੰ ਵੀ ਸੁਰੱਖਿਅਤ ਅਤੇ ਆਸਾਨ ਤਰੀਕੇ ਨਾਲ ਅਪਲੋਡ ਕਰ ਸਕਦੇ ਹਨ |

ਡਿਸਪੈਚ ਅਕਾਊਂਟਿੰਗ

ਈਜੀ ਟਰੱਕਇੰਗ ਦੇ ਨਾਲ, ਤੁਸੀਂ ਆਪਣੇ ਮੋਬਾਈਲ ਐਪ ਤੋਂ ਤੇਲ ਅਤੇ ਹੋਰ ਖਰਚਿਆਂ ਨੂੰ ਟਰੈਕ ਅਤੇ ਮੈਨੇਜ ਕਰ ਸਕਦੇ ਹੋ| ਤੁਸੀਂ ਕੁਝ ਕਲਿੱਕ ਦੇ ਨਾਲ ਇਨਵੌਇਸ ਤਿਆਰ ਕਰ ਸਕਦੇ ਹੋ ਜਾਂ ਕੰਪਨੀਆਂ ਨੂੰ ਅਨਪੇਡ ਇਨਵੌਇਸ ਭੇਜ ਸਕਦੇ ਹੋ | ਤੁਸੀਂ ਗਾਹਕਾਂ ਜਾਂ ਕੰਪਨੀਆਂ ਤੋਂ ਪ੍ਰਾਪਤ ਹੋਈਆਂ ਸਾਰੀਆਂ ਅਡਵਾਂਸ ਅਤੇ ਪੇਮੈਂਟਸ ਨੂੰ ਵੀ ਇੱਕ ਜਗ੍ਹਾ ਤੇ ਚੈੱਕ ਕਰ ਸਕਦੇ ਹੋ |

ਈਜੀ ਟਰੱਕਇੰਗ ਤੁਹਾਨੂੰ ਅਸਾਨੀ ਨਾਲ ਪੂਰੀਆਂ ਹੋ ਚੁਕੀਆਂ ਜਾਂ ਅਧੂਰੀਆਂ ਪੇਮੈਂਟ ਦਾ ਰਿਕਾਰਡ ਰੱਖਣ ਦੀ ਆਗਿਆ ਦਿੰਦੀ ਹੈ| ਤੁਸੀਂ ਪੇਮੈਂਟ ਕਰਨ ਦੇ ਤਰੀਕੇ ਜਿਵੇਂ ਕਿ ਚੈਕ ਰਾਹੀਂ, ਨਕਦ, ਕ੍ਰੈਡਿਟ ਕਾਰਡ ਜਾਂ ਈਐਫਟੀ ਦੀ ਚੋਣ ਵੀ ਕਰ ਸਕਦੇ ਹੋ | ਡਰਾਈਵਰਾਂ ਨੂੰ ਆਪਣੀ ਸਹੂਲਤ ਅਤੇ ਕਾਰੋਬਾਰੀ ਜ਼ਰੂਰਤਾਂ ਦੇ ਅਨੁਸਾਰ, ਹਰ ਇੱਕ ਡਿਸਪੈਚ ਲਈ ਜਾਂ ਡਿਊਟੀ ਦੇ ਸਮੇਂ ਲਈ ਪੇਮੈਂਟ ਕਰ ਸਕਦੇ ਹੋ| ਤੁਸੀਂ ਸਾਡੇ ਸਮਾਰਟ ਰਿਪੋਰਟਿੰਗ ਸਿਸਟਮ ਦੇ ਨਾਲ ਪੈਨਡਿੰਗ ਪੇਮੈਂਟਸ, ਪੈਨਡਿੰਗ ਡਰਾਈਵਰ ਸੈਟਲਮੈਂਟ, ਲੋਡਸ ਦੇ ਬਿੱਲ ਅਤੇ ਹੋਰ ਬਹੁਤ ਕੁਝ ਦਾ ਪਤਾ ਲਗਾ ਸਕਦੇ ਹੋ|

easy trucking
easy trucking

ਟਰੈਕਿੰਗ ਅਤੇ ਹੋਰ ਬਹੁਤ ਕੁਝ

ਜੇ ਤੁਹਾਡਾ ਡਰਾਈਵਰ ਮੋਬਾਈਲ ਐਪ ਦੀ ਵਰਤੋਂ ਕਰਦਾ ਹੈ, ਤਾਂ ਈਜੀ ਟਰੱਕਿੰਗ ਤੁਹਾਨੂੰ ਰੀਅਲ-ਟਾਈਮ ਵਿੱਚ ਫਰਾਇਟ ਦੀ ਮੂਵਮੈਂਟ ਨੂੰ ਟਰੈਕ ਕਰਨ ਦੀ ਆਗਿਆ ਦਿੰਦੀ ਹੈ | ਜੀਪੀਐਸ ਦੀ ਤਕਨੀਕ ਵਾਲੀ ਡਿਵਾਈਸ ਦੇ ਨਾਲ, ਤੁਹਾਡਾ ਡਰਾਈਵਰ ਕਿਸੇ ਲੋਕੇਸ਼ਨ ਵਿੱਚ ਐਂਟਰ ਹੋਣ ਜਾਂ ਬਾਹਰ ਨਿਕਲਣ ਸਮੇ ਆਪਣੇ ਆਪ ਚੈਕ ਕਾਲਾਂ ਭੇਜ ਸਕਦਾ ਹੈ|

ਤੁਸੀਂ ਆਪਣੇ ਗ੍ਰਾਹਕਾਂ ਨੂੰ ਟਰਿੱਪ ਦੇ ਸ਼ੁਰੂ ਵਿੱਚ, ਸ਼ਿੱਪਰ ਦੀ ਲੋਕੇਸ਼ਨ ਤੇ, ਰਸਤੇ ਵਿੱਚ, ਜਾਂ ਡ੍ਰੌਪ-ਆਫ ਪੂਰਾ ਹੋਣ ਤੇ ਉਨ੍ਹਾਂ ਨੂੰ ਫਰਾਇਟ ਦੇ ਸਟੇਟਸ ਬਾਰੇ ਈਮੇਲ ਦੁਆਰਾ ਸੂਚਿਤ ਕਰ ਸਕਦੇ ਹੋ| ਕਿਸ ਐਕਟੀਵਿਟੀ ਨੂੰ ਨੋਟੀਫਿਕੇਸ਼ਨ ਦੀ ਜ਼ਰੂਰਤ ਹੈ, ਇਸ ਦੇ ਮੁਤਾਬਿਕ, ਇਹਨਾਂ ਨੋਟੀਫਿਕੇਸ਼ਨਾਂ ਨੂੰ ਬਦਲਿਆ ਜਾ ਸਕਦਾ ਹੈ | ਤੁਹਾਡੇ ਡਰਾਈਵਰ ਖਰਚੇ ਜੋੜ ਸਕਦੇ ਹਨ ਅਤੇ ਹਰੇਕ ਡਿਸਪੈਚ ਲਈ ਰਸੀਦਾਂ ਅਪਲੋਡ ਕਰ ਸਕਦੇ ਹਨ| ਤੁਸੀਂ ਆਪਣੇ ਡਰਾਈਵਰ ਨਾਲ ਗੱਲਬਾਤ ਲਈ ਚੈਟ ਦੀ ਵਰਤੋਂ ਵੀ ਕਰ ਸਕਦੇ ਹੋ | 

IFTA ਤੇਲ ਟੈਕਸ ਪਰਮਿਟ

ਪਰਮਿਟਸ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਅਤੇ ਇਸ ਕੰਮ ਵਿਚ ਅਸੀਂ ਮਾਹਿਰ ਹਾਂ | ਸਾਡੀ ਟੀਮ IFTA ਅਕਾਊਂਟ ਨੂੰ ਸੈੱਟਅੱਪ ਕਰਨ ਵਿਚ ਐਕ੍ਸਪਰਟ ਹੈ | ਜੇ ਤੁਸੀਂ IFTA ਅਕਾਊਂਟ ਦੇ ਯੋਗ ਹੋ ਤਾਂ ਅਸੀਂ ਤੁਹਾਨੂੰ ਤੁਰੰਤ IFTA ਅਕਾਊਂਟ ਪ੍ਰਦਾਨ ਕਰ ਸਕਦੇ ਹਾਂ|

ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਤੁਸੀਂ ਆਪਣਾ ਤੇਲ ਟੈਕਸ ਸਹੀ ਤਰੀਕੇ ਨਾਲ ਜਮਾ ਕਰੋ| ਅਸੀਂ ਆਪਣੇ ਗ੍ਰਾਹਕਾਂ ਨੂੰ ਉਨ੍ਹਾਂ ਦੁਆਰਾ ਵੱਖ -ਵੱਖ ਰਾਜਾਂ ਵਿਚ ਚਲਾਏ ਗਏ, ਟਰੱਕਾਂ ਦੇ ਮੀਲ ਅਤੇ ਤੇਲ ਗੈਲਨਾਂ ਨੂੰ ਨਾਪਣ ਵਿੱਚ ਵੀ ਸਹਾਇਤਾ ਕਰਦੇ ਹਾਂ|

ਜੇ ਤੁਹਾਡਾ ਅਕਾਊਂਟ ਪੇਮੈਂਟ ਨਾ ਕਰਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਰੱਦ ਕਰ ਦਿੱਤਾ ਗਿਆ ਹੈ ਜਾਂ ਦੋਸ਼ੀ ਕਰਾਰ ਦਿੱਤਾ ਗਿਆ ਹੈ, ਤਾਂ ਅਸੀਂ ਅਕਾਊਂਟ ਨੂੰ ਮੁੜ ਸਥਾਪਿਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ| ਸਾਡਾ ਸਟਾਫ ਸਾਰੇ IFTA ਨਿਯਮਾਂ ਦੀ ਪਾਲਣਾ ਕਰਨ ਵਿੱਚ ਮਾਹਰ ਹੈ | 

easy trucking