WorkHound ਦੀ ਇੱਕ ਰਿਪੋਰਟ ਦੇ ਅਨੁਸਾਰ, ਟਰੱਕਿੰਗ Industry ਵਿੱਚ ਕੰਮ ਕਰਨ ਵਾਲੇ ਡਰਾਈਵਰ, Technician ਅਤੇ Office Workers ਛੋਟੇ ਜਾਂ Medium Size ਕੰਪਨੀਆਂ ਵਿੱਚ ਕੰਮ ਕਰਨਾ ਪਸੰਦ ਕਰਦੇ ਹਨ |

31 ਅਗਸਤ ਨੂੰ Truckload Carrier Association ਦੁਆਰਾ ਕਰਾਏ ਗਏ ਇੱਕ Webinar ਵਿੱਚ WorkHound ਦੀ ਰਿਪੋਰਟ ਨੂੰ ਪੇਸ਼ ਕੀਤਾ ਗਿਆ, ਜਿਸ ਵਿੱਚ 2021 ਦੇ ਡਰਾਈਵਰਾਂ ਦੇ feedback ਨੂੰ ਇਕੱਠਾ ਕੀਤਾ ਗਿਆ ਸੀ| ਇਹ Feedback 77 Trucking ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ 10,000 ਤੋਂ ਵੱਧ ਡਰਾਈਵਰਾਂ, Technicians ਅਤੇ Office ਸਟਾਫ ਵੱਲੋਂ ਦਿੱਤੇ ਗਏ ਹਨ | 

ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਡਰਾਈਵਰ Small ਕੰਪਨੀਆਂ (ਜਿਨ੍ਹਾਂ ਵਿੱਚ 500 ਤੋਂ ਘੱਟ Workers ਕੰਮ ਕਰਦੇ ਹੋਣ) ਨੂੰ Prefer ਕਰਦੇ ਹਨ | ਅਜਿਹੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ ਅਤੇ Workers ਨੇ ਜ਼ਿਆਦਾਤਰ Positive Comments ਦਿੱਤੇ ਅਤੇ ਉਹ ਆਪਣੇ ਕੰਮ ਤੋਂ ਜ਼ਿਆਦਾ ਸੰਤੁਸ਼ਟ ਨਜ਼ਰ ਆਏ |

ਪ੍ਰਸ਼ੰਸਾ Small, Medium ਅਤੇ Large ਕੰਪਨੀਆਂ ਤੋਂ ਲਏ ਗਏ feedback ਵਿੱਚ ਦਰਜ ਕੀਤੇ ਮੁੱਖ ਵਿਸ਼ਿਆਂ ਵਿੱਚੋ ਇੱਕ ਸੀ |  ਹਾਲਾਂਕਿ, ਵੱਡੀਆਂ ਕੰਪਨੀਆਂ ਦੇ Worker feedback ਸਾਂਝੇ ਕਰਨ ਤੋਂ ਦੂਰ ਭੱਜਦੇ ਹਨ| ਇਸ ਦੇ ਨਾਲ, ਇਹ ਵੀ ਦੇਖਿਆ ਗਿਆ ਕਿ Small Size ਕੰਪਨੀਆਂ ਦੇ Workers ਨੇ ਵੱਡੀਆਂ ਕੰਪਨੀਆਂ ਦੇ ਮੁਕਾਬਲੇ 50% ਵਧੇਰੇ ਪ੍ਰਸ਼ੰਸਾ ਕੀਤੀ |

ਇਸ Webinar ਦੇ ਦੌਰਾਨ WorkHound ਦੇ CEO ਅਤੇ Co-founder Max Farrell, ਨੇ ਕਿਹਾ ਕਿ ਛੋਟੀਆਂ ਕੰਪਨੀਆਂ ਵਿੱਚ, ਕਰਮਚਾਰੀ Frequent ਅਤੇ Personal Communication ਦੇ ਆਦੀ ਹੁੰਦੇ ਹਨ, ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਹਰ size ਦੀਆਂ ਕੰਪਨੀਆਂ ਨੂੰ workers ਨਾਲ ਲਗਾਤਾਰ Contact ਵਿੱਚ ਰਹਿਣ ਨਾਲ ਲਾਭ ਹੋ ਸਕਦਾ ਹੈ |

ਵੱਡੀਆਂ Truck ਕੰਪਨੀਆਂ “Small Village” Culture ਨੂੰ ਕਿਵੇਂ Maintain ਕਰ ਸਕਦੀਆਂ ਹਨ ?

ਇਸ ਬਾਰੇ P&S Logistics ਦੇ HR Department ਦੇ Vice President, Kim Daigel ਨੇ ਕਿਹਾ ਕਿ ਹੁਣ ਜਦੋ ਅਸੀਂ ਇੱਕ ਵੱਡੀ ਕੰਪਨੀ ਬਣ ਗਏ ਹਾਂ, ਤਾਂ ਉਸ culture ਦੇ aspects ਨੂੰ maintain ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਛੋਟੇ ਕਾਰੋਬਾਰ ਵਜੋਂ ਸਫਲ ਕੀਤਾ ਸੀ |

Daigel ਨੇ ਕਿਹਾ ਕਿ ਅਜਿਹਾ ਕਰਨ ਲਈ, P&S Logistics ਵਿੱਚ ਡਰਾਈਵਰ Managers ਨੂੰ ਕੰਪਨੀ ਵਿੱਚ ਕੰਮ ਕਰ ਰਹੇ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਫੈਸਲੇ ਲੈਣ ਬਾਰੇ ਕਿਹਾ ਜਾਂਦਾ ਹੈ | ਇਸ ਦੇ ਨਾਲ ਹੀ ਇੱਕ ਡਰਾਈਵਰ Manager ਦੇ ਪਿੱਛੇ ਡਰਾਈਵਰਾਂ ਦੀ ਗਿਣਤੀ ਨੂੰ ਘੱਟ ਰੱਖਿਆ ਜਾਂਦਾ ਹੈ |

Daigel ਨੇ ਦੱਸਿਆ, ਕੁਝ ਵੱਡੀਆਂ ਕੰਪਨੀਆਂ ਵਿੱਚ ਉਹ ਡਰਾਈਵਰ ਬਾਰੇ ਸੋਚਣ ਦੀ ਬਜਾਏ, ਟਰੱਕ ਬਾਰੇ ਸੋਚਣ ਦੇ ਚੱਕਰ ਵਿੱਚ ਪੈ ਜਾਂਦੇ ਹਨ| ਉਹ ਡਰਾਈਵਰਾਂ ਤੋਂ Multiple Tasks ਕਰਾਉਣ ਦੀ ਕੋਸ਼ਿਸ਼ ਕਰਦੇ ਹਨ| ਉਹ ਇਹ ਕੰਮ, ਇਸ ਕਰਕੇ ਕਰਦੇ ਹਨ ਤਾਂ ਜੋ ਉਹ ਘੱਟ Office Staff ਦੇ ਨਾਲ ਵੱਧ ਡਰਾਈਵਰ ਰੱਖ ਸਕਣ | 

ਜੇਕਰ ਤੁਸੀਂ ਇੱਕ ਡਰਾਈਵਰ Manager ਦੇ ਪਿੱਛੇ ਡਰਾਈਵਰਾਂ ਦੀ ਗਿਣਤੀ ਨੂੰ ਵਧਾਉਂਦੇ ਹੋ ਤਾਂ ਡਰਾਈਵਰ ਮੈਨੇਜਰ ਉੱਪਰ Extra Pressure ਹੋਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਾਂ | ਇਸ ਕਰਕੇ ਜੇਕਰ ਤੁਸੀਂ ਕੰਪਨੀ ਵਿੱਚ ਟਰੱਕ ਡਰਾਈਵਰਾਂ ਦੀ ਗਿਣਤੀ ਵਧਾ ਰਹੇ ਹੋ ਤਾਂ ਇਸ ਦੇ ਨਾਲ Office Staff ਅਤੇ ਡਰਾਈਵਰ Managers ਦੀ ਗਿਣਤੀ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ|  

Leave a Reply

Your email address will not be published. Required fields are marked *